ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਖਾਕ ਚੌਕ ਤੇਰਾ ਭਾਈ ਤਿਆਗੀ ਨਾਲ ਸਬੰਧਤ ਰਘੂਵੰਸ਼ੀ ਸਮਾਜ ਦੇ ਮਹੰਤ ਕਨਕ ਬਿਹਾਰੀ ਦਾਸ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਨੈਸ਼ਨਲ ਹਾਈਵੇਅ 44 ‘ਤੇ ਵਾਪਰਿਆ, ਜਿੱਥੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਕਨਕ ਬਿਹਾਰੀ ਦਾਸ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਅਯੁੱਧਿਆ ਵਿੱਚ ਨਿਰਮਾਣ ਅਧੀਨ ਵਿਸ਼ਾਲ ਰਾਮ ਮੰਦਰ ਲਈ ਇੱਕ ਕਰੋੜ ਰੁਪਏ ਦਾਨ ਕਰਕੇ ਸੁਰਖੀਆਂ ਵਿੱਚ ਆਏ ਕਨਕ ਬਿਹਾਰੀ ਦਾਸ ਫਰਵਰੀ 2024 ਤੋਂ ਅਯੁੱਧਿਆ ਵਿੱਚ ਯੱਗ ਕਰਨ ਜਾ ਰਹੇ ਸਨ। ਉਸ ਚੈੱਕ ਵਿਚ 1 ਕਰੋੜ 11 ਲੱਖ ਰੁਪਏ ਮੰਦਰ ਦੇ ਤਿਆਗੀ ਸੰਤ ਕਨਕ ਬਿਹਾਰੀ ਦਾਸ ਨੇ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਸੌਂਪੇ ਸਨ। ਇਸ ਸਬੰਧੀ ਮਹੰਤ ਕਨਕ ਬਿਹਾਰੀ ਦਾਸ ਚਰਚਾ ਵਿੱਚ ਆਏ ਸਨ। ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਪਵਿੱਤਰ ਸ਼ਹਿਰ ਅਯੁੱਧਿਆ ਦੇ ਸੰਤਾਂ ਵਿੱਚ ਸੋਗ ਦੀ ਲਹਿਰ ਹੈ
