T20 World Cup: ਭਾਰਤ ਨੇ ਅਮਰੀਕਾ ਨੂੰ 29 ਦੌੜਾਂ ਨਾਲ ਹਰਾਇਆ

ਮੁੰਬਈ: ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਦੇ ਆਪਣੇ ਪਹਿਲੇ ਮੈਚ ਚ’ ਹੀ ਜਿੱਤ ਨਾਲ ਆਗਾਜ਼ ਕਰਦਿਆਂ ਅਮਰੀਕਾ ਨੂੰ 29 ਦੌੜਾਂ ਨਾਲ ਮਾਤ ਦਿੱਤੀ। ਸੂਰਿਆਕੁਮਾਰ ਯਾਦਵ ਦੀ ਧਮਾਕੇਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ਾਂ ਦੇ ਸਟੀਕ ਪ੍ਰਦਰਸ਼ਨ ਸਦਕਾ ਭਾਰਤ ਨੇ ਅਮਰੀਕਾ ਨੂੰ ਨਿਰਧਾਰਤ 20 ਓਵਰਾਂ ਵਿੱਚ ਰੋਕ ਕੇ ਜਿੱਤ ਹਾਸਲ ਕੀਤੀ

ਮੈਚ ਦਾ ਲੇਖਾ-ਜੋਖਾ
ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਦੀ ਸ਼ੁਰੂਆਤ ਥੋੜ੍ਹੀ ਧੀਮੀ ਰਹੀ ਅਤੇ ਟੀਮ ਨੇ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆਈਆਂ। ਹਾਲਾਂਕਿ, ਕਪਤਾਨ ਸੂਰਿਆਕੁਮਾਰ ਯਾਦਵ ਨੇ ਮੋਰਚਾ ਸੰਭਾਲਿਆ ਅਤੇ ਟੀਮ ਨੂੰ ਚੁਣੌਤੀਪੂਰਨ 161 ਸਕੋਰ ਤੱਕ ਪਹੁੰਚਾਇਆ ਤੇ ਅਮਰੀਕਾ ਨੂੰ ਜਿੱਤਣ ਲਈ 162 ਦੌੜਾਂ ਚਾਹੀਦੀਆਂ ਸੀ ਪਰ 20 ਓਵਰ ਚ’ 132 ਦੌੜਾਂ ਹੀ ਬਣਾ ਸਕੀ ਅਮਰੀਕਾ ਦੀ ਟੀਮ

ਟੀਮਸਕੋਰਵਿਕਟਾਂਓਵਰ
ਭਾਰਤ161920.0
ਅਮਰੀਕਾ132820.0

ਮੁੱਖ ਅੰਸ਼:
ਸੂਰਿਆਕੁਮਾਰ ਦੀ ਕਪਤਾਨੀ ਪਾਰੀ: ਭਾਰਤ ਵੱਲੋਂ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ 84 ਦੌੜਾਂ (49 ਗੇਂਦਾਂ) ਬਣਾਈਆਂ, ਜਿਸ ਵਿੱਚ ਸ਼ਾਨਦਾਰ ਚੌਕੇ ਅਤੇ ਛੱਕੇ ਸ਼ਾਮਲ ਸਨ।

ਅਮਰੀਕੀ ਗੇਂਦਬਾਜ਼ੀ: ਅਮਰੀਕਾ ਵੱਲੋਂ ਸੌਰਭ ਨੇਤਰਵਾਲਕਰ ਅਤੇ ਹੋਰ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਹੱਦ ਤੱਕ ਰੋਕ ਕੇ ਰੱਖਿਆ ਅਤੇ ਭਾਰਤ ਨੂੰ 161 ਦੇ ਸਕੋਰ ‘ਤੇ ਸੀਮਤ ਕਰ ਦਿੱਤਾ।

ਭਾਰਤੀ ਗੇਂਦਬਾਜ਼ਾਂ ਦਾ ਕਮਾਲ: 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕੀ ਟੀਮ ਭਾਰਤੀ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ। ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ ਅਹਿਮ ਵਿਕਟਾਂ ਲੈ ਕੇ ਅਮਰੀਕਾ ‘ਤੇ ਦਬਾਅ ਬਣਾਇਆ

ਅਮਰੀਕਾ ਦੀ ਪਾਰੀ
ਅਮਰੀਕੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 132 ਦੌੜਾਂ ਹੀ ਬਣਾ ਸਕੀ। ਭਾਵੇਂ ਅਮਰੀਕੀ ਬੱਲੇਬਾਜ਼ਾਂ ਨੇ ਸੰਘਰਸ਼ ਕੀਤਾ, ਪਰ ਭਾਰਤ ਦੀ ਅਨੁਭਵੀ ਗੇਂਦਬਾਜ਼ੀ ਨੇ ਉਨ੍ਹਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ

#indiaVSusa #t20worldcupmatch #INDIAvsUSA #Suryakumaryadav #indiaworldcupmatch #googlenews #sportsnews #latestnews #Breakingnews #googlesportsnews