ਰੋਡ ਰੇਜ਼ ਮਾਮਲੇ ਵਿੱਚ ਇੱਕ ਸਾਲ ਦੀ ਸਜਾ ਭੁਗਤ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਗਣਤੰਤਰਾ ਦਿਵਸ ਤੇ ਰਿਹਾਈ ਦਾ ਮਾਮਲਾ ਗਰਮਾ ਗਿਆ ਹੈ। ਦੱਸ ਦਈਏ ਕਿ ਜੇਲ਼ ਵਿਭਾਗ ਵੱਲੋ ਚੰਗੇ ਆਚਰਣ ਦੇ ਚੱਲਦੇ ਰਿਹਾਈ ਲਈ ਕੈਦੀਆ ਦੀ ਇੱਕ ਸੂਚੀ ਤਿਆਰ ਕੀਤੀ ਗਈ ਸੀ, ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਸੀ ਪਰ ਮੁੱਖ ਮੰਤਰੀ ਨੇ ਭੇਜੀ ਗਈ ਸੂਚੀ ਵਾਪਿਸ ਭੇਜ ਦਿੱਤੀ। ਜਿਸ ਕਾਰਣ ਸਿੱਧੂ ਨੂੰ ਇਹ ਦਿਹਾਡਾ ਜੇਲ਼ ਵਿੱਚ ਹੀ ਮਨਾਉਣਾ ਪਿਆ। ਸਿੱਧੂ ਦੀ ਰਿਹਾਈ ਨਾ ਹੋਣ ਕੇ ਸਿੱਧੂ ਦੀ ਪਤਨੀ ਦਾ ਗੁੱਸਾ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਫੁੱਟਿਆ ਹੈ । ਸਿੱਧੂ ਦੀ ਪਤਨੀ ਨੇ ਮਾਨ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਸਿੱਧੂ ਇੱਕ ਖਤਰਨਾਕ ਅਪਰਾਧੀ ਹੈ ਉਸ ਕੋਲੋ ਬੱਚ ਕੇ ਰਵੋ ਅਤੇ ਸਿੱਧੂ ਦੇ ਬਾਹਰ ਆਉਣ ਨਾਲ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ । ਜਿਸਦੇ ਕਾਰਣ ਲੋਕਂ ਨੂੰ ਉਸਦੇ ਕੋਲੋ ਬੱਚ ਕੇ ਰਹਿਣਾ ਚਾਹੀਦਾ ਹੈ। ਸਿੱਧੂ ਦੀ ਰਿਹਾਈ ਨਾ ਹੋਣ ਦੇ ਕਾਰਣ ਉਹਨਾਂ ਦੇ ਸਮਰਥਕਾ ਵਿੱਚ ਵੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਿੱਧੂ 34 ਸਾਲ ਪੁਰਾਣੇ ਰੋਡ ਰੇਜ਼ ਕੇਸ ਵਿੱਚ ਸਜਾ ਕੱਟ ਰਹੇ ਹਨ ਉਹ ਇੱਕ ਪਟਿਆਲਾ ਦੀ ਕੇਰੀ ਜੇਲ਼ ਵਿੱਚ ਕੈਦ ਹਨ।
