ਕੈਲਗਰੀ : ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਇੱਕ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਦੀ ਬਹਾਦਰੀ ਅਤੇ ਸੂਝ-ਬੂਝ ਦੀਆਂ ਚਾਰੋਂ ਪਾਸੇ ਤਾਰੀਫ਼ਾਂ ਹੋ ਰਹੀਆਂ ਹਨ। ਹੱਡ-ਚੀਰਵੀਂ ਠੰਢ ਅਤੇ ਭਾਰੀ ਬਰਫ਼ਬਾਰੀ ਦੇ ਵਿਚਕਾਰ, ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਨੇ ਨਾ ਸਿਰਫ਼ ਇੱਕ ਗਰਭਵਤੀ ਮਹਿਲਾ ਦੀ ਮਦਦ ਕੀਤੀ, ਸਗੋਂ ਉਸ ਦੀ ਟੈਕਸੀ ਵਿੱਚ ਹੀ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ
“ਬਿਠਾਏ 2 ਸੀ, ਉਤਾਰੇ 3”
ਪਿਛਲੇ ਚਾਰ ਸਾਲਾਂ ਤੋਂ ਟੈਕਸੀ ਚਲਾ ਰਹੇ ਹਰਦੀਪ ਸਿੰਘ ਤੂਰ ਲਈ ਇਹ ਸਫ਼ਰ ਬੇਹੱਦ ਯਾਦਗਾਰ ਰਿਹਾ। ਹਰਦੀਪ ਨੇ ਦੱਸਿਆ, “ਇਹ ਮੇਰੀ ਜ਼ਿੰਦਗੀ ਦਾ ਪਹਿਲਾ ਅਨੁਭਵ ਸੀ ਜਦੋਂ ਮੈਂ ਗੱਡੀ ਵਿੱਚ 2 ਸਵਾਰੀਆਂ ਬਿਠਾਈਆਂ ਸਨ, ਪਰ ਮੰਜ਼ਿਲ ‘ਤੇ ਪਹੁੰਚ ਕੇ 3 ਸਵਾਰੀਆਂ ਉਤਾਰੀਆਂ। ਇਹ ਮੇਰੇ ਲਈ ਬਹੁਤ ਮਾਣ ਵਾਲਾ ਪਲ ਹੈ
ਕੀ ਸੀ ਪੂਰੀ ਘਟਨਾ?
ਬੀਤੇ ਸ਼ਨੀਵਾਰ ਰਾਤ ਨੂੰ ਹਰਦੀਪ ਨੂੰ ਹਸਪਤਾਲ ਜਾਣ ਲਈ ਇੱਕ ਐਮਰਜੈਂਸੀ ਕਾਲ ਮਿਲੀ। ਜਦੋਂ ਉਹ ਮੌਕੇ ‘ਤੇ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਇੱਕ ਮਹਿਲਾ ਲੇਬਰ ਪੇਨ (ਦਰਦਾਂ) ਨਾਲ ਤੜਫ ਰਹੀ ਸੀ। ਮੌਸਮ ਬਹੁਤ ਖ਼ਰਾਬ ਸੀ ਅਤੇ ਤਾਪਮਾਨ -23 ਡਿਗਰੀ ਸੈਲਸੀਅਸ ਤੱਕ ਡਿੱਗ ਚੁੱਕਾ ਸੀ। ਹਰਦੀਪ ਨੇ ਐਂਬੂਲੈਂਸ ਦੀ ਉਡੀਕ ਕਰਨ ਦੀ ਬਜਾਏ ਖੁਦ ਹਸਪਤਾਲ ਪਹੁੰਚਣ ਦਾ ਜੋਖਮ ਭਰਿਆ ਫੈਸਲਾ ਲਿਆ
ਬਰਫ਼ੀਲੇ ਤੂਫ਼ਾਨ ‘ਚ 30 ਮਿੰਟ ਦੀ ਜੰਗ
ਹਸਪਤਾਲ ਤੱਕ ਦਾ 30 ਮਿੰਟ ਦਾ ਸਫ਼ਰ ਬਹੁਤ ਚੁਣੌਤੀਪੂਰਨ ਸੀ। ਸੜਕਾਂ ‘ਤੇ ਬਰਫ਼ ਜਮੀ ਹੋਈ ਸੀ ਅਤੇ ਪਿਛਲੀ ਸੀਟ ‘ਤੇ ਮਹਿਲਾ ਦੀ ਹਾਲਤ ਵਿਗੜ ਰਹੀ ਸੀ। ਹਰਦੀਪ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਕੁਝ ਹੀ ਦੂਰੀ ਪਹਿਲਾਂ ਪਿਛਲੀ ਸੀਟ ‘ਤੇ ਅਚਾਨਕ ਖ਼ਾਮੋਸ਼ੀ ਛਾ ਗਈ। ਬੱਚੀ ਦਾ ਜਨਮ ਟੈਕਸੀ ਵਿੱਚ ਹੀ ਹੋ ਗਿਆ ਸੀ
ਹਸਪਤਾਲ ਪਹੁੰਚਦੇ ਹੀ ਮਚੀ ਭਾਜੜ
ਹਰਦੀਪ ਨੇ ਬਿਨਾਂ ਰੁਕੇ ਗੱਡੀ ਸਿੱਧੀ ਹਸਪਤਾਲ ਦੇ ਐਮਰਜੈਂਸੀ ਗੇਟ ‘ਤੇ ਲਗਾਈ। ਜਿਵੇਂ ਹੀ ਉਸ ਨੇ ਸਟਾਫ਼ ਨੂੰ ਸੂਚਨਾ ਦਿੱਤੀ, ਡਾਕਟਰਾਂ ਅਤੇ ਨਰਸਾਂ ਦੀ ਟੀਮ ਤੁਰੰਤ ਬਾਹਰ ਭੱਜੀ ਆਈ। ਡਾਕਟਰਾਂ ਨੇ ਮੌਕੇ ‘ਤੇ ਹੀ ਮਾਂ ਅਤੇ ਬੱਚੀ ਦੀ ਸੰਭਾਲ ਕੀਤੀ। ਬਾਅਦ ਵਿੱਚ ਹਸਪਤਾਲ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਕਿ ਮਾਂ ਅਤੇ ਨਵਜੰਮੀ ਬੱਚੀ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤਮੰਦ ਹਨ
ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਹ-ਵਾਹ
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਰਦੀਪ ਸਿੰਘ ਤੂਰ ਦੀ ਜੰਮ ਕੇ ਸ਼ਲਾਘਾ ਹੋ ਰਹੀ ਹੈ। ਲੋਕ ਉਨ੍ਹਾਂ ਨੂੰ ‘ਰੀਅਲ ਲਾਈਫ ਹੀਰੋ’ ਦੱਸ ਰਹੇ ਹਨ, ਜਿਸ ਨੇ ਮੁਸ਼ਕਲ ਹਾਲਾਤਾਂ ਵਿੱਚ ਸਹੀ ਫੈਸਲਾ ਲੈ ਕੇ ਇੱਕ ਨਵੀਂ ਜ਼ਿੰਦਗੀ ਨੂੰ ਦੁਨੀਆ ਵਿੱਚ ਲਿਆਉਣ ਵਿੱਚ ਮਦਦ ਕੀਤੀ

#Hardeeptoornews #punjabitaxidriver #hardeeptoorcanadadriver #hardeepsinghtoor #calagarynews
