ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ, ਜਦੋਂ ਤੱਕ ਸਿੱਖਾ ਦਾ ਰਾਜ ਨਹੀਂ ਹੋਵੇਗਾ

ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਰਾਮ ਰਹੀਮ ਨੂੰ ਮੁਡ਼ ਤੋਂ 40 ਦਿਨ ਲਈ ਪੈਰੋਲ ਦੇ ਦਿੱਤੀ ਗਈ ਸੀ। ਜਿਸਨੂੰ ਲੈ ਕੇ ਕਈ ਸਿੱਖ ਲੋਕਾਂ ਵਿੱਚ ਰੋਸ਼ ਦੀ ਲਹਿਰ ਹੈ। ਰਾਮ ਰਹੀਮ ਦੀ ਮੁਡ਼ ਤੋ ਰਿਹਾਈ ਨੂੰ ਲੈ ਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੰਦੀ ਸਿੰਘਾਂ ਦੀ ਸਜਾਵਾ ਪੂਰੀਆ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਵਿੱਚ ਸਿੱਖਾ ਦਾ ਰਾਜ ਨਹੀਂ ਹੋਵੇਗਾ ਉਦੋ ਤੱਕ ਸਿੱਖਾਂ ਦੇ ਕਾਤਲਾਂ ਨੂੰ ਪੈਰੋਲਾ ਮਿਲਣਗੀਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੋਰ ਵੀ ਅਧੂਰੇ ਪਏ ਕੰਮ ਪੂਰੇ ਕਰਨੇ ਚਾਹੀਦੇ ਹਨ।

Tags :