ਜਗਰਾਓ ਵਿੱਚ ਪੁਲਿਸ ਅਤੇ ਗੈਂਗਸਟਰਾ ਵਿਚਾਲੇ ਹੋਇਆ ਮੁਕਾਬਲਾ, ਇੱਕ ਗੈਂਗਸਟਰ ਦੇ ਲੱਗੀ ਗੋਲੀ, ਦੂਸਰਾ ਫਰਾਰ

ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕਿਟ ਦੇ ਥੋਕ ਕਰਿਆਨਾ ਵਾਪਾਰੀ ਤੋ ਗੈਗਸਟਰਾ ਵੱਲੋ ਧਮਕੀ ਦੇ ਕੇ 20 ਲੱਖ ਦੀ ਫਿਰੌਤੀ ਮੰਗ ਜਾ ਰਹੀ ਸੀ । ਜਿਸਤੋ ਬਾਅਦ ਵਪਾਰੀ ਡੇਢ ਲੱਖ ਰੁਪਏ ਲੈ ਕੇ ਬੁਲਾਏ ਗਏ ਥਾ ਤੇ ਪਹੁੰਚ ਗਿਆ । ਵਪਾਰੀ ਨੇ ਪੁਲਿਸ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ। ਜਿਸਤੋ ਬਾਅਦ ਪੁਲਿਸ ਪਾਰਟੀ ਨੇ ਭਾਰੀ ਗਿਣਤੀ ਵਿੱਚ ਗੁਰੂਸਰ ਤੋ ਚੂਹਡ਼ਚੱਕ ਵਾਲੀ ਸਡ਼ਕ ਉਤੇ ਘੇਰਾਬੰਦੀ ਕਰਕੇ ਗੈਂਗਸਟਰਾ ਨੂੰ ਘੇਰਾ ਪਾ ਲਿਆ। ਜਿਸਤੋ ਬਾਅਦ ਗੈਂਗਸਟਰਾ ਵੱਲੋ ਪੁਲਿਸ ਤੇ ਫਾਇਰਿੰਗ ਵੀ ਕੀਤੀ ਗਈ। ਇਸ ਦੋਰਾਨ ਪੁਲਿਸ ਵੱਲੋ ਜਵਾਬੀ ਫਾਇਰਿੰਗ ਵਿੱਚ ਇੱਕ ਗੈਂਗਸਟਰ ਜਗਤਾਰ ਸਿੰਘ ਜੋ ਕਿ ਫਿਰੋਜ਼ਪੁਰ ਨਾਲ ਸਬੰਧਿਤ ਸੀ ਦੇ ਗੋਲੀ ਲੱਗ ਗਈ ਅਤੇ ਇਸ ਦੋਰਾਨ ਦੂਸਰਾ ਗੈਂਗਸਟਰ ਆਪਣੇ ਸਾਥੀ ਨੂੰ ਛੱਡ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਗੈਂਗਸਟਰ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਪੰਜਾਬ ਵਾਸੀਆ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕੀਮਤ ਤੇ ਪੰਜਾਬ ਦਾ ਮਾਹੌਲ ਖਰਾਬ ਹੋਣ ਨਹੀ ਦਿੱਤਾ ਜਾਵੇਗਾ ਅਤੇ ਜਲਦ ਹੀ ਦੂਸਰਾ ਗੈਗਸਟਰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Tags :