ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕੈਦੀ ਦਾ ਮੈਡੀਕਲ ਕਰਵਾਉਣ ਆਏ ਪੁਲਿਸ ਮੁਲਾਜ਼ਮ ਨੂੰ ਹਾਰਟ ਅਟੈਕ ਆਉਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਜਦੋਂ ਰਾਮਬਾਗ ਥਾਣੇ ‘ਤੇ ਤੈਨਾਤ ਪੁਲਿਸ ਮੁਲਾਜ਼ਮ ਕੈਦੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਸੀ ਤਾਂ ਕੈਦੀ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ।
ਮੁਲਾਜ਼ਮ ਨੇ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸਨੂੰ ਹਾਰਟ ਅਟੈਕ ਆ ਗਿਆ, ਨਾਲ ਦੇ ਪੁਲਿਸ ਮੁਲਜ਼ਾਮ ਉਸ ਨੂੰ ਐਮਰਜੈਂਸੀ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ। ਰਾਮਬਾਗ ਥਾਣੇ ਦੇ ਐਸਐਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਉਮਰ 51 ਸਾਲ ਦੇ ਕਰੀਬ ਸੀ ਜੋ ਸਾਡੇ ਅਧੀਨ ਪੈਂਦੀ ਚੌਂਕੀ ਬੱਸ ਸਟੈਂਡ ਵਿੱਚ ਡਿਊਟੀ ਕਰਦਾ ਸੀ, ਜੋ ਸਿਵਿਲ ਹਸਪਤਾਲ ਦੇ ਵਿੱਚ ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਆਇਆ ਸੀ ਅਤੇ ਡਿਊਟੀ ਦੇ ਦੌਰਾਨ ਇਸਦੀ ਦਿਲ ਦਾ ਦੌਰਾ ਪੈਂਣ ਕਰਕੇ ਮੌਤ ਹੋ ਗਈ।
