ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਨਿੱਜੀ ਵਾਹਨ, ਟੋਇਟਾ ਫਾਰਚੂਨਰ ਵਿੱਚ Delhi ਏਅਰਪੋਰਟ ਤੋਂ ਆਪਣੀ ਰਿਹਾਇਸ਼ ਤੱਕ ਲਿਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਆਮ ਤੌਰ ‘ਤੇ, ਪ੍ਰਧਾਨ ਮੰਤਰੀ ਆਪਣੇ ਲਈ ਰਾਖਵੀਂ ਆਰਮਰਡ ਰੇਂਜ ਰੋਵਰ ਜਾਂ ਮਰਸੀਡੀਜ਼ ਮੇਅਬੈਕ ਦੀ ਵਰਤੋਂ ਕਰਦੇ ਹਨ, ਪਰ ਇਸ ਵਾਰ ਇੱਕ ਸਧਾਰਨ SUV ਚੁਣਨ ਦੇ ਕਈ ਕਾਰਨ ਦੱਸੇ ਜਾ ਰਹੇ ਹਨ :
ਵਿਹਾਰਕ ਕਾਰਨ (Seating Configuration): ਸਰਕਾਰੀ ਸੂਤਰਾਂ ਅਨੁਸਾਰ, ਰੇਂਜ ਰੋਵਰ ਵਿੱਚ ਤੀਜੀ ਕਤਾਰ ਦੀਆਂ ਸੀਟਾਂ ਨਹੀਂ ਹਨ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਦੋਵੇਂ ਦੇਸ਼ਾਂ ਦੇ ਦੁਭਾਸ਼ੀਆਂ (interpreters) ਨੂੰ ਇਕੱਠੇ ਬਿਠਾਉਣ ਲਈ ਫਾਰਚੂਨਰ ਸਭ ਤੋਂ ਢੁੱਕਵਾਂ ਵਿਕਲਪ ਸੀ, ਕਿਉਂਕਿ ਇਸ ਵਿੱਚ ਤੀਜੀ ਕਤਾਰ ਦੀਆਂ ਸੀਟਾਂ ਹੁੰਦੀਆਂ ਹਨ, ਜਿਸ ਨਾਲ ਸੁਰੱਖਿਆ ਪ੍ਰੋਟੋਕੋਲ ਬਣਿਆ ਰਿਹਾ
ਪੱਛਮ ਨੂੰ ਸੰਕੇਤ (Message to the West): ਕਈ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਇੱਕ ਸੋਚੀ-ਸਮਝੀ ਰਣਨੀਤੀ ਸੀ। ਪ੍ਰਧਾਨ ਮੰਤਰੀ ਦੀਆਂ ਆਮ ਗੱਡੀਆਂ (ਰੇਂਜ ਰੋਵਰ ਅਤੇ ਮਰਸੀਡੀਜ਼) ਬ੍ਰਿਟਿਸ਼ ਅਤੇ ਜਰਮਨ ਬ੍ਰਾਂਡ ਹਨ, ਜਿਨ੍ਹਾਂ ਦੇ ਦੇਸ਼ਾਂ ਨੇ ਯੂਕਰੇਨ ਜੰਗ ਕਾਰਨ ਰੂਸ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇੱਕ ਜਾਪਾਨੀ (ASIA) ਬ੍ਰਾਂਡ ਦੀ ਗੱਡੀ ਚੁਣ ਕੇ, ਭਾਰਤ ਨੇ ਪੱਛਮੀ ਦੇਸ਼ਾਂ ਤੋਂ ਦੂਰੀ ਬਣਾਉਣ ਅਤੇ ਰੂਸ ਨਾਲ ਦੋਸਤੀ ਜਾਰੀ ਰੱਖਣ ਦਾ ਸੰਕੇਤ ਦਿੱਤਾ
‘Make In India’ ਦੀ ਭਾਵਨਾ: ਭਾਵੇਂ ਟੋਇਟਾ ਇੱਕ ਜਾਪਾਨੀ ਕੰਪਨੀ ਹੈ, ਫਿਰ ਵੀ ਫਾਰਚੂਨਰ ਕਾਰਾਂ ਦਾ ਨਿਰਮਾਣ ਭਾਰਤ ਦੇ ਕਰਨਾਟਕਾ ਵਿੱਚ ਹੁੰਦਾ ਹੈ। ਇਸ ਚੋਣ ਨੂੰ ਪ੍ਰਧਾਨ ਮੰਤਰੀ ਮੋਦੀ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ
ਇਹ ਸਾਰਾ ਘਟਨਾਕ੍ਰਮ “ਕਾਰ ਡਿਪਲੋਮੇਸੀ” ਦਾ ਇੱਕ ਹਿੱਸਾ ਸੀ, ਜਿਸ ਨੇ ਦੁਨੀਆ ਦਾ ਧਿਆਨ ਖਿੱਚਿਆ


#putintravelfortuner #vladimirpurin #fortuner #toyatabrand #modiputinfortuner
