ਕਬੱਡੀ ਕੱਪ ਦੌਰਾਨ ਇੱਕ ਹੋਰ ਖਿਡਾਰੀ ਨੂੰ ਮਾਰਨ ਦੀ ਸੀ ਤਿਆਰੀ, ਪੁਲਿਸ ਨੇ ਐਨ ਮੌਕੇ ‘ਤੇ ਫੇਰਿਆ ਪਾਣੀ

ਰਾਣਾ ਬਲਾਚੌਰੀਆ ਕਾਂਡ ਦੁਹਰਾਉਣ ਦੀ ਸਾਜ਼ਿਸ਼ ਫੇਲ੍ਹ! ਨਵਾਂਸ਼ਹਿਰ ਪੁਲਿਸ ਨੇ ਕਬੱਡੀ ਕੱਪ ਦੌਰਾਨ ਖਿਡਾਰੀ ਦੇ ਕਤਲ ਦੀ ਵਿਉਂਤਬੰਦੀ ਨੂੰ ਕੀਤਾ ਨਾਕਾਮ

ਨਵਾਂਸ਼ਹਿਰ : ਪੰਜਾਬ ਦੇ ਖੇਡ ਮੈਦਾਨਾਂ ਵਿੱਚ ਇੱਕ ਵਾਰ ਫਿਰ ਖੂਨੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਵਾਂਸ਼ਹਿਰ ਪੁਲਿਸ ਦੀ ਮੁਸਤੈਦੀ ਨੇ ਇੱਕ ਭਿਆਨਕ ਵਾਰਦਾਤ ਹੋਣ ਤੋਂ ਬਚਾਅ ਲਿਆ ਹੈ। ਰਾਣਾ ਬਲਾਚੌਰੀਆ ਵਾਂਗ ਹੀ ਕੱਬਡੀ ਕੱਪ ਚ’ ਬੰਦੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਹਥਿਆਰਾਂ ਸਣੇ ਮੁਲਜ਼ਮਾਂ ਨੂੰ ਦਬੋਚ ਲਿਆ ਹੈ

ਜਿਲਾ ਨਵਾਂਸ਼ਹਿਰ ਦੀ CIA ਸਟਾਫ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬਲਾਚੌਰ ਦੇ ਪਿੰਡ ਕਰੀਮਪੁਰ ਚਾਹਵਾਲਾ ਪਿੰਡ ਵਿਖੇ ਹੋਣ ਵਾਲੇ ਕਬੱਡੀ ਕੱਪ ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦੋ ਦੋਸੀਆਂ ਨੂੰ ਕਾਬੂ ਕਰਕੇ ਨਵਾਂਸ਼ਹਿਰ ਪੁਲਿਸ ਦੇ ਸੀ ਆਈ ਏ ਸਟਾਫ ਨੂੰ ਵੱਡੀ ਸਫਲਤਾ ਮਿਲੀ ਹੈ । ਇਸ ਸੰਬੰਧੀ ਐਸ ਪੀ ਸਰਬਜੀਤ ਸਿੰਘ ਬਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ ਆਈ ਏ ਸਟਾਫ ਦੇ ਐਸ ਆਈ ਪਰਗਟ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮਾੜੇ ਅਨਸਰ ਸਮਾਜ ਵਿਰੋਧੀ ਕਾਰਵਾਈ ਕਰਨ ਲਈ ਜਾ ਰਹੇ ਹਨ ਉਹ ਮੱਲਪੁਰ ਨਹਿਰ ਦੇ ਕੋਲ ਜਾ ਰਹੇ ਹਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜਮ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ । ਇਸ ਵਿਂਚ ਦੋ ਦੋਸੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਹਨਾਂ ਨੇ ਕਰੀਮਪੁਰ ਚਾਹਵਾਲਾ ਪਿੰਡ ਹੋਣ ਵਾਲੇ ਕੱਬਡੀ ਟੂਰਨਾਮੈਂਟ ਵਿਚ ਕਿਸੇ ਦੀ ਹੱਤਿਆ ਕਰਨੀ ਪਰੰਤੂ ਰਾਣਾ ਬਲਾਚੌਰੀਆ ਦੀ ਮੌਤ ਤੋਂ ਬਾਅਦ ਇਹ ਟੂਰਨਾਮੈਂਟ ਰੱਦ ਕਰ ਦਿਤਾ ਗਿਆ ਸੀ. ਜਿਹਨਾਂ ਦੀ ਪਹਿਚਾਣ ਨਿਸਾ, ਰਾਜ ਕੁਮਾਰ ਅਤੇ ਸਾਹਿਲ ਵਜੋਂ ਹੋਈਹੈ ਇਹਨਾ ਕੋਲੋਂ 2 ਪਿਸਟਲ ਅਤੇ 5 ਰੌਂਦ ਬ੍ਰਾਮਦ ਹੋਏ ਹਨ ਇਹਨਾਂ ਨੇ ਇਸ ਕੱਬਡੀ ਕੱਪ ਵਿਚ ਜਾਡਲਾ ਦੇ ਰਾਮ ਕੁਮਾਰ ਦਾ ਕਤਲ ਕਰਨਾ ਹੀ ਇਸਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਸੁਰੂ ਕਰ ਦਿੱਤੀ ਹੈ