ਅਹਿਮਦਾਬਾਦ: ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੌਕੇ ਸੋਮਵਾਰ ਨੂੰ ਅਹਿਮਦਾਬਾਦ ਦੇ ਸਾਬਰਮਤੀ ਰਿਵਰਫਰੰਟ ‘ਤੇ ਇੱਕ ਬੇਹੱਦ ਖਾਸ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਏ ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮੇਰਜ਼ ਨੇ ਇਕੱਠੇ ਮਿਲ ਕੇ ਪਤੰਗਬਾਜ਼ੀ ਦਾ ਆਨੰਦ ਮਾਣਿਆ
ਅੰਤਰਰਾਸ਼ਟਰੀ ਪਤੰਗ ਉਤਸਵ-2026 ਦਾ ਉਦਘਾਟਨ
ਚਾਂਸਲਰ ਫ੍ਰੈਡਰਿਕ ਮੇਰਜ਼ ਅੱਜ ਸਵੇਰੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸਾਬਰਮਤੀ ਰਿਵਰਫਰੰਟ ‘ਤੇ ਆਯੋਜਿਤ ਅੰਤਰਰਾਸ਼ਟਰੀ ਪਤੰਗ ਉਤਸਵ-2026 ਦਾ ਰਸਮੀ ਉਦਘਾਟਨ ਕੀਤਾ। ਦੱਸਣਯੋਗ ਹੈ ਕਿ ਜਰਮਨ ਚਾਂਸਲਰ ਵਜੋਂ ਮੇਰਜ਼ ਦੀ ਇਹ ਪਹਿਲੀ ਭਾਰਤ ਫੇਰੀ ਹੈ
ਖੁੱਲ੍ਹੀ ਗੱਡੀ ਵਿੱਚ ਸਵਾਰ ਹੋ ਕੇ ਮਾਣਿਆ ਮੇਲੇ ਦਾ ਆਨੰਦ
ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਮੇਰਜ਼ ਨੇ ਇੱਕ ਖੁੱਲ੍ਹੀ ਗੱਡੀ ਵਿੱਚ ਸਵਾਰ ਹੋ ਕੇ ਪੂਰੇ ਮੇਲੇ ਦਾ ਦੌਰਾ ਕੀਤਾ। ਇਸ ਦੌਰਾਨ ਮੈਦਾਨ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਤਾਲੀਆਂ ਵਜਾ ਕੇ ਦੋਵਾਂ ਆਗੂਆਂ ਦਾ ਸਵਾਗਤ ਕੀਤਾ। ਗੱਡੀ ਵਿੱਚ ਖੜ੍ਹੇ ਹੋ ਕੇ ਦੋਵਾਂ ਨੇਤਾਵਾਂ ਨੇ ਪਤੰਗਾਂ ਦੀ ਡੋਰ ਹੱਥ ਵਿੱਚ ਫੜੀ ਅਤੇ ਪਤੰਗਬਾਜ਼ੀ ‘ਤੇ ਹੱਥ ਅਜ਼ਮਾਇਆ : Watch Video
ਗਲੋਬਲ ਦੋਸਤੀ ਦਾ ਸੁਨੇਹਾ
ਮਕਰ ਸੰਕ੍ਰਾਂਤੀ ਤੋਂ ਕੁਝ ਦਿਨ ਪਹਿਲਾਂ ਹੋਈ ਇਸ ਮੁਲਾਕਾਤ ਨੇ ਭਾਰਤ ਅਤੇ ਜਰਮਨੀ ਦੇ ਮਜ਼ਬੂਤ ਹੁੰਦੇ ਸਬੰਧਾਂ ਦਾ ਪ੍ਰਦਰਸ਼ਨ ਕੀਤਾ ਹੈ। ਪੀਐਮ ਮੋਦੀ ਅਕਸਰ ਵਿਦੇਸ਼ੀ ਮਹਿਮਾਨਾਂ ਨੂੰ ਗੁਜਰਾਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਿਖਾਉਣ ਲਈ ਅਹਿਮਦਾਬਾਦ ਲਿਆਉਂਦੇ ਹਨ। ਚਾਂਸਲਰ ਮੇਰਜ਼ ਵੀ ਗੁਜਰਾਤੀ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ ਅਤੇ ਉਨ੍ਹਾਂ ਨੇ ਭਾਰਤੀ ਤਿਉਹਾਰਾਂ ਪ੍ਰਤੀ ਆਪਣੀ ਉਤਸੁਕਤਾ ਜ਼ਾਹਿਰ ਕੀਤੀ
ਸੁਰੱਖਿਆ ਦੇ ਸਖ਼ਤ ਪ੍ਰਬੰਧ
ਇਸ ਹਾਈ-ਪ੍ਰੋਫਾਈਲ ਦੌਰੇ ਨੂੰ ਲੈ ਕੇ ਪੂਰੇ ਅਹਿਮਦਾਬਾਦ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਅੰਤਰਰਾਸ਼ਟਰੀ ਪਤੰਗ ਉਤਸਵ ਵਿੱਚ ਦੁਨੀਆ ਭਰ ਦੇ ਪਤੰਗਬਾਜ਼ ਹਿੱਸਾ ਲੈ ਰਹੇ ਹਨ, ਪਰ ਅੱਜ ਦੀ ਖਿੱਚ ਦਾ ਕੇਂਦਰ ਦੋਵਾਂ ਦੇਸ਼ਾਂ ਦੇ ਸ਼ਕਤੀਸ਼ਾਲੀ ਆਗੂਆਂ ਵੱਲੋਂ ਪਤੰਗਾਂ ਦੇ ਪੇਚ ਲੜਾਉਣਾ ਰਿਹਾ

#modiflyingkites #PMmodinews #modiflyingkite #gujaratnews #globalnews #nationalnews
