ਬੈਂਕਾਕ: ਥਾਈਲੈਂਡ ਦੇ Nakhon Ratchasima ਸੂਬੇ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਨਿਰਮਾਣ ਅਧੀਨ ਹਾਈ-ਸਪੀਡ ਰੇਲਵੇ ਪ੍ਰੋਜੈਕਟ ਦੀ ਵਿਸ਼ਾਲ ਕ੍ਰੇਨ ਚਲਦੀ ਰੇਲਗੱਡੀ ‘ਤੇ ਡਿੱਗ ਗਈ। ਪੁਲਿਸ ਅਤੇ ਨਿਊਜ਼ ਏਜੰਸੀ (AP) ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ 80 ਤੋਂ ਵੱਧ ਲੋਕ ਜ਼ਖਮੀ ਹੋਏ ਹਨ
ਕਿਵੇਂ ਵਾਪਰਿਆ ਹਾਦਸਾ?
ਇਹ ਹਾਦਸਾ ਬੈਂਕਾਕ ਤੋਂ ਲਗਭਗ 230 ਕਿਲੋਮੀਟਰ ਦੂਰ ਸਿੱਖੀਓ ਜ਼ਿਲ੍ਹੇ ਵਿੱਚ ਵਾਪਰਿਆ। ਰੇਲਗੱਡੀ ਬੈਂਕਾਕ ਤੋਂ ਉਬੋਨ ਰਤਚਾਥਾਨੀ ਵੱਲ ਜਾ ਰਹੀ ਸੀ। ਚਸ਼ਮਦੀਦਾਂ ਅਨੁਸਾਰ, ਸਵੇਰੇ ਕਰੀਬ 9 ਵਜੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਦੇਖਦੇ ਹੀ ਦੇਖਦੇ ਭਾਰੀ ਕ੍ਰੇਨ ਰੇਲਗੱਡੀ ਦੇ ਡੱਬਿਆਂ ‘ਤੇ ਜਾ ਡਿੱਗੀ। ਕ੍ਰੇਨ ਇੰਨੀ ਭਾਰੀ ਸੀ ਕਿ ਉਸਨੇ ਟ੍ਰੇਨ ਦੇ ਦੂਜੇ ਡੱਬੇ ਨੂੰ ਦੋ ਹਿੱਸਿਆਂ ਵਿੱਚ ਚੀਰ ਦਿੱਤਾ
ਰੈਸਕਿਊ ਆਪ੍ਰੇਸ਼ਨ ‘ਚ ਆਈ ਰੁਕਾਵਟ
ਘਟਨਾ ਵਾਲੀ ਥਾਂ ਤੋਂ ਆਈਆਂ ਤਸਵੀਰਾਂ ਵਿੱਚ ਰੇਲਗੱਡੀ ਦੇ ਡੱਬੇ ਪਲਟੇ ਹੋਏ ਅਤੇ ਮਲਬੇ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਹਾਲਾਂਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਪਰ ਘਟਨਾ ਸਥਾਨ ‘ਤੇ “ਕੈਮੀਕਲ ਲੀਕੇਜ” (ਰਸਾਇਣਕ ਰਿਸਾਅ) ਹੋਣ ਕਾਰਨ ਬਚਾਅ ਕਾਰਜਾਂ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਟਰਾਂਸਪੋਰਟ ਮੰਤਰੀ ਫਿਫਤ ਰਤਚਾਕਿਤਪ੍ਰਾਕਰਨ ਨੇ ਦੱਸਿਆ ਕਿ ਟ੍ਰੇਨ ਵਿੱਚ 195 ਯਾਤਰੀ ਸਵਾਰ ਸਨ
ਚੀਨ ਦੇ ਸਹਿਯੋਗ ਨਾਲ ਬਣ ਰਿਹਾ ਸੀ ਰੇਲਵੇ ਪ੍ਰੋਜੈਕਟ
ਦੱਸਿਆ ਜਾ ਰਿਹਾ ਹੈ ਕਿ ਇਹ ਕ੍ਰੇਨ 5.4 ਬਿਲੀਅਨ ਡਾਲਰ ਦੇ ਇੱਕ ਹਾਈ-ਸਪੀਡ ਰੇਲ ਪ੍ਰੋਜੈਕਟ ਦਾ ਹਿੱਸਾ ਸੀ, ਜਿਸ ਨੂੰ ਚੀਨ ਦੀ ਮਦਦ ਨਾਲ ਬਣਾਇਆ ਜਾ ਰਿਹਾ ਹੈ। ਇਹ ਰੇਲ ਨੈੱਟਵਰਕ ਚੀਨ ਦੇ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ ਦਾ ਹਿੱਸਾ ਹੈ, ਜਿਸ ਦਾ ਮਕਸਦ 2028 ਤੱਕ ਬੈਂਕਾਕ ਨੂੰ ਲਾਓਸ ਰਾਹੀਂ ਚੀਨ ਦੇ ਕੁਨਮਿੰਗ ਨਾਲ ਜੋੜਨਾ ਹੈ
ਚਸ਼ਮਦੀਦ ਦੀ ਜ਼ੁਬਾਨੀ
ਇੱਕ ਸਥਾਨਕ ਨਿਵਾਸੀ ਮਿੱਤਰ ਇੰਤਰਪਾਨਿਆ (54) ਨੇ ਦੱਸਿਆ, “ਮੈਂ ਇੱਕ ਜ਼ੋਰਦਾਰ ਆਵਾਜ਼ ਸੁਣੀ ਜਿਵੇਂ ਉੱਪਰੋਂ ਕੁਝ ਫਿਸਲ ਰਿਹਾ ਹੋਵੇ, ਉਸ ਤੋਂ ਬਾਅਦ ਦੋ ਧਮਾਕੇ ਹੋਏ। ਜਦੋਂ ਮੈਂ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਕ੍ਰੇਨ ਟ੍ਰੇਨ ਦੇ ਵਿਚਕਾਰਲੇ ਡੱਬੇ ‘ਤੇ ਡਿੱਗੀ ਹੋਈ ਸੀ ਅਤੇ ਉਸ ਨੂੰ ਦੋ ਫਾੜ ਕਰ ਦਿੱਤਾ ਸੀ

ThailandTrainAccident #BreakingNews #ThailandNews #CraneCollapse #RailwayAccident #HighSpeedRail #ChinaThailandProject #InternationalNews #RescueOperation #Sikhio #GoogleNews #Googletrendingnews
