ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਵੱਡੇ ਟਾਪੂ Greenland ਨੂੰ ਲੈ ਕੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਗ੍ਰੀਨਲੈਂਡ ਨੂੰ ਅਮਰੀਕਾ ਵਿੱਚ ਮਿਲਾਉਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ ਹੁਣ ਫਰਾਂਸ, ਜਰਮਨੀ ਅਤੇ ਹੋਰ ਯੂਰਪੀ ਦੇਸ਼ਾਂ ਨੇ ਆਪਣੀਆਂ ਫੌਜਾਂ ਉੱਥੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ
ਯੂਰਪੀ ਦੇਸ਼ਾਂ ਨੇ ਲਹਿਰਾਇਆ ਆਪਣਾ ਝੰਡਾ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪੁਸ਼ਟੀ ਕੀਤੀ ਹੈ ਕਿ ਫਰਾਂਸੀਸੀ ਫੌਜ ਦੀ ਇੱਕ ਵਿਸ਼ੇਸ਼ ਯੂਨਿਟ 15 ਫ਼ੌਜੀ ਗ੍ਰੀਨਲੈਂਡ ਦੀ ਰਾਜਧਾਨੀ ਨੂਕ (Nuuk) ਚੁੱਕੇ ਨੇ। ਇਸ ਦੇ ਨਾਲ ਹੀ ਜਰਮਨੀ ਨੇ ਵੀ ਆਪਣੀ ਇੱਕ ਖਾਸ ਟੀਮ ਉੱਥੇ ਤਾਇਨਾਤ ਕੀਤੀ ਹੈ। ਨਾਰਵੇ ਅਤੇ ਸਵੀਡਨ ਵੀ ਇਸ ਮੁਹਿੰਮ ਵਿੱਚ ਸ਼ਾਮਲ ਹਨ। ਇਸ ਮਿਸ਼ਨ ਦਾ ਮੁੱਖ ਮਕਸਦ ਗ੍ਰੀਨਲੈਂਡ ਵਿੱਚ ਯੂਰਪੀ ਸੰਘ (EU) ਦਾ ਝੰਡਾ ਲਹਿਰਾਉਣਾ ਹੈ, ਜੋ ਕਿ ਇੱਕ ਸੰਕੇਤ ਹੈ ਕਿ ਯੂਰਪ ਇਸ ਖੇਤਰ ਵਿੱਚ ਅਮਰੀਕੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ
ਟਰੰਪ ਪ੍ਰਸ਼ਾਸਨ ਦਾ ਅੜੀਅਲ ਰੁਖ਼
ਦੂਜੇ ਪਾਸੇ, ਵਾਸ਼ਿੰਗਟਨ ਵਿੱਚ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਵਿਦੇਸ਼ ਮੰਤਰੀਆਂ ਦੀ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵਾਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਕਿਹਾ, “ਰਾਸ਼ਟਰਪਤੀ ਟਰੰਪ ਗ੍ਰੀਨਲੈਂਡ ਨੂੰ ਹਰ ਹਾਲ ਵਿੱਚ ਹਾਸਲ ਕਰਨਾ ਚਾਹੁੰਦੇ ਹਨ, ਅਸੀਂ ਉਨ੍ਹਾਂ ਦੀ ਸੋਚ ਬਦਲਣ ਵਿੱਚ ਨਾਕਾਮ ਰਹੇ ਹਾਂ
ਗ੍ਰੀਨਲੈਂਡ ਨੇ ਕਿਹਾ- “ਅਸੀਂ ਵਿਕਾਊ ਨਹੀਂ”
ਗ੍ਰੀਨਲੈਂਡ ਦੀ ਵਿਦੇਸ਼ ਮੰਤਰੀ ਵਿਵੀਅਨ ਮੋਟਜ਼ਫੈਲਡ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕਾ ਨਾਲ ਸਹਿਯੋਗ ਤਾਂ ਚਾਹੁੰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਮਰੀਕਾ ਗ੍ਰੀਨਲੈਂਡ ਨੂੰ ਖਰੀਦ ਲਵੇ ਜਾਂ ਉਸ ਦਾ ਮਾਲਕ ਬਣ ਜਾਵੇ
ਖਣਿਜ ਪਦਾਰਥਾਂ ‘ਤੇ ਅਮਰੀਕਾ ਦੀ ਨਜ਼ਰ
ਦਰਅਸਲ, ਗ੍ਰੀਨਲੈਂਡ ਕੁਦਰਤੀ ਸਾਧਨਾਂ ਅਤੇ ਖਣਿਜ ਪਦਾਰਥਾਂ (Minerals) ਨਾਲ ਭਰਪੂਰ ਹੈ। ਚੀਨ ਅਤੇ ਰੂਸ ਦੀ ਇਸ ਖੇਤਰ ਵਿੱਚ ਵਧਦੀ ਦਿਲਚਸਪੀ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਇਸ ਟਾਪੂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ ਤਾਂ ਜੋ ਰਣਨੀਤਕ ਤੌਰ ‘ਤੇ ਮਜ਼ਬੂਤ ਹੋ ਸਕੇ
Greenland #DonaldTrump #France #Germany #Denmark #InternationalNews #GreenlandConflict #USAPolicy #MilitaryNews #EmmanuelMacron #EU #GlobalPolitics #BreakingNewsPunjab
