ਟਰੇਨ ਨੇ ਸਿਗਨਲ ਠੀਕ ਕਰ ਰਹੇ ਰੇਲਵੇ ਕਰਮਚਾਰੀਆ ਨੂੰ ਲਪੇਟ ਵਿੱਚ ਲਿਆ, 3 ਦੀ ਮੌਤ

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਵਸਈ ਨੇੜੇ ਲੋਕਲ ਟਰੇਨ ਦੀ ਲਪੇਟ ‘ਚ ਆਉਣ ਨਾਲ ਪੱਛਮੀ ਰੇਲਵੇ (ਡਬਲਯੂਆਰ) ਦੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਕਰਮਚਾਰੀ ਸਿਗਨਲ ਸਬੰਧੀ ਸਮੱਸਿਆਵਾਂ ਨੂੰ ਠੀਕ ਕਰ ਰਹੇ ਸਨ।

ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟਰੇਨ ਚਰਚਗੇਟ ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਚੀਫ਼ ਸਿਗਨਲ ਇੰਸਪੈਕਟਰ (ਭਾਇੰਦਰ) ਵਾਸੂ ਮਿੱਤਰਾ, ਇਲੈਕਟ੍ਰੀਕਲ ਸਿਗਨਲ ਮੇਨਟੇਨਰ (ਵਾਸਈ ਰੋਡ) ਸੋਮਨਾਥ ਉੱਤਮ ਲੰਬੂਤਰੇ ਅਤੇ ਹੈਲਪਰ ਸਚਿਨ ਵਾਨਖੜੇ ਵਜੋਂ ਹੋਈ ਹੈ। ਇਹ ਸਾਰੇ ਕਰਮਚਾਰੀ ਪੱਛਮੀ ਰੇਲਵੇ ਦੇ ਮੁੰਬਈ ਡਿਵੀਜ਼ਨ ਦੇ ਸਿਗਨਲ ਵਿਭਾਗ ਦੇ ਸਨ। ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀ ਕੁਝ ਸਿਗਨਲ ਪੁਆਇੰਟਾਂ ਦੀ ਮੁਰੰਮਤ ਕਰਨ ਗਏ ਸਨ ਜੋ ਟੁੱਟ ਗਏ ਸਨ।

Tags :