ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ, ਇਕ ਹਸਪਤਾਲ ਵਿਚ ਮ੍ਰਿਤਕ ਵਿਅਕਤੀ ਲਾਸ਼ ਨੂੰ ਉਸਦੇ ਪਰਿਵਾਰ ਵਾਲੇ ਐਬੁਲੈਂਸ ਰਾਹੀ ਲੈ ਜਾ ਰਹੇ ਸਨ ਤਾਂ ਇਸ ਦੋਰਾਨ ਐਂਬੂਲੈਂਸ ਨੂੰ ਉਨਾਓ ਜ਼ਿਲ੍ਹੇ ਦੇ ਪੂਰਵਾ ਕੋਤਵਾਲੀ ਇਲਾਕੇ ਵਿੱਚ ਅਣਪਛਾਤੇ ਵਾਹਨ ਨੇ ਜੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਰਨ ਵਾਲੇ ਧਨੀਰਾਮ ਦੀ ਪਤਨੀ ਅਤੇ ਤਿੰਨ ਧੀਆਂ ਦੀ ਮੌਤ ਹੋ ਗਈ, ਜਦਕਿ ਇਕ ਬੇਟੀ ਗੰਭੀਰ ਜ਼ਖਮੀ ਹੋ ਗਈ।
ਉਸਨੂੰ ਬਿਹਤਰ ਇਲਾਜ ਲਈ ਕਾਨਪੁਰ ਦੇ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਵਿੱਚ ਮਾਂ ਅਤੇ ਤਿੰਨ ਧੀਆਂ ਦੀ ਮੌਤ ਨੇ ਹਰ ਪਾਸੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਐਬੂਲੈਂਸ ਦੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ।
