ਬਠਿੰਡਾ-ਚੰਡੀਗੜ੍ਹ ਹਾਈਵੇਅ ਤੇ ਕਰੀਬ 5 ਕਾਰਾਂ ਆਪਸ ਵਿੱਚ ਟਕਰਾਈਆ, 15 ਲੋਕ ਹੋਏ ਜ਼ਖਮੀ

ਪੰਜਾਬ ਦੇ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਸਡ਼ਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਇੱਥੇ 5 ਕਾਰਾਂ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ ਅਤੇ ਇਸ ਹਾਦਸੇ ’ਚ ਤਕਰੀਬਨ 15 ਲੋਕ ਜ਼ਖਮੀ ਹੋ ਗਏ ਪਰ ਕੋਈ ਜਾਨੀ ਨੁਕਸਾਨ ਹੋਣ ਤੋ ਬਚਾਅ ਹੋ ਗਿਆ । ਹਾਦਸੇ ਤੋਂ ਬਾਅਦ ਹਾਈਵੇਅ ’ਤੇ ਕਈ ਘੰਟੇ ਜਾਮ ਲੱਗਿਆ ਰਿਹਾ।

ਰਾਹਗੀਰਾ ਨੇ ਦੱਸਿਆ ਕਿ ਦੇਰ ਸ਼ਾਮ ਚੰਡੀਗੜ ਹਾਈਵੇਅ ’ਤੇ ਇੱਕ ਮਾਈਕਰਾ ਕਾਰ ਬਠਿੰਡਾ ਵਲੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਅਚਾਨਕ ਹੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਡਿਵਾਇਡਰ ਨਾਲ ਟਕਰਾਉਣ ਤੋਂ ਬਾਅਦ ਪਲਟੀਆਂ ਖਾਂਦੀ ਹੋਈ ਉਲਟ ਦਿਸ਼ਾ ’ਚ ਚੱਲੀ ਗਈ ਅਤੇ ਚੰਡੀਗੜ੍ਹ ਵਲੋਂ ਆਉਂਦੀਆਂ ਹੋਈਆਂ 4 ਹੋਰਨਾ ਗੱਡੀਆਂ ਨਾਲ ਟਕਰਾ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।