ਚਰਨਜੀਤ ਚੰਨੀ ਦੇ ਯਤਨਾਂ ਨਾਲ ਆਦਮਪੁਰ ਤੋਂ ਮੁੰਬਈ ਲਈ ਹਵਾਈ ਸਫਰ ਸ਼ੁਰੂ

( ਜਲੰਧਰ ) : ਜਲੰਧਰ ਲੋਕ ਸਭਾ ਹਲਕੇ ਤੋਂ MP ਤੇ ਸਾਬਕਾ CM ਚਰਨਜੀਤ ਚੰਨੀ ਦੇ ਯਤਨਾਂ ਸਦਕਾ ਆਦਮਪੁਰ ਹਵਾਈ ਅੱਡੇ ਤੋਂ ਹੁਣ ਮੁੰਬਈ ਦੇ ਲਈ ਘਰੈਲੂ ਉਡਾਣਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ 2 ਜੁਲਾਈ ਨੂੰ ਇੱਥੋਂ ਮੁੰਬਈ ਲਈ ਪਹਿਲੀ ਫਲਾਈਟ ਉੱਡੇਗੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਦੀ ਆਵਾਜਾਈ ਵਧਾਉਣ ਦੇ ਲਈ ਉੱਨਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਲੋਕ ਸਭਾ ਵਿੱਚ ਵੀ ਮੁੱਦਾ ਚੁੱਕਿਆ ਗਿਆ ਜਦ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ
ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਵੀ ਮੁਲਾਕਾਤ ਕਰਕੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਹੁਣ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਲਈ ਫਲਾਈਟ ਨੂੰ ਮੰਜੂਰੀ ਮਿਲ ਗਈ ਹੈ।ਚੰਨੀ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨ ਦੇ ਕਾਊਂਟਰ ਨੰਬਰ 3,4ਅਤੇ 5 ਤੋਂ ਰੋਜ਼ਾਨਾ ਲਈ ਇਹ ਸੇਵਾ 2 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ ਨੰਬਰ 6ਈ 5931 ਜੋ ਕਿ 12.55 ਵਜੇ ਉਡਾਨ ਭਰੇਗੀ ਤੇ 15.55 ਵਜੇ ਆਦਮਪੁਰ ਪੁੱਜੇਗੀ ਜਦ ਕਿ ਆਦਮਪੁਰ ਤੋਂ ਫਲਾਈਟ ਨੰਬਰ 6ਈ 5932 ਸ਼ਾਮ 15.50 ਵਜੇ ਉਡਾਨ ਭਰੇਗੀ ਤੇ 18.30 ਵਜੇ ਮੁੰਬਈ ਪੁੱਜੇਗੀ।ਉੱਨਾਂ ਦੱਸਿਆ ਕਿ ਇਸਦੇ ਲਈ ਆਦਮਪੁਰ ਅਥਾਰਿਟੀ ਵੱਲੋਂ ਇੰਡੀਗੋ ਏਅਰਲਾਈਨ ਨੂੰ ਦਫ਼ਤਰ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਅਲਾਟ ਕਰ ਦਿੱਤੀਆਂ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਜੈਪੁਰ ਅਤੇ ਦਿੱਲੀ ਦੇ ਲਈ ਵੀ STAR ਏਅਰਲਾਈਨ ਦੀ ਸੇਵਾ ਸ਼ੁਰੂ ਕਰਨ ਦੀ ਮੰਗ ਰੱਖੀ ਗਈ ਹੈ।ਉੱਨਾਂ ਇਸ ਦੇ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ

Tags :