ਚੰਡੀਗੜ੍ਹ : ਪਿਛਲੇ ਦਿਨੀ ਗੁਰਪ੍ਰੀਤ ਉਦਾਸੀ ਅਤੇ ਭਗਤ ਸਿੰਘ ਦੋਆਬੀ ਵੱਲੋਂ ਪ੍ਰੋਫੇਟ ਬਜਿੰਦਰ ਸਿੰਘ ਮਿਨਿਸਟ੍ਰੀ ਦੇ ਚੰਡੀਗੜ੍ਹ ਚਰਚ ਵਿੱਚ ਜਾ ਕੇ ਕਾਫ਼ੀ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਬੁਲਡੋਜ਼ਰ ਲੈ ਕੇ ਚਰਚ ਨੂੰ ਤੋੜਨ ਦੀ ਅਤੇ ਖਤਮ ਕਰਨ ਦੀ ਗੱਲ ਕੀਤੀ ਗਈ । ਜਿਸ ਉਪਰੰਤ ਸ੍ਰੀ ਜਤਿੰਦਰ ਮਸੀਹ ਗੌਰਵ ਵੱਲੋਂ ਉਸ ਚਰਚ ਦੇ ਪ੍ਰਧਾਨ ਅਵਤਾਰ ਸਿੰਘ ਨਾਲ ਇਸ ਮਸਲੇ ਤੇ ਵਿਚਾਰ ਚਰਚਾ ਕਰ ਕਾਨੂੰਨੀ ਪਹਿਲੂਆਂ ਨੂੰ ਦੇਖਦੇ ਹੋਏ ਇਹਨਾਂ ਨੂੰ ਰੋਕਿਆ ਗਿਆ ਅਤੇ ਪ੍ਰਸ਼ਾਸ਼ਨ ਨਾਲ ਗੱਲ-ਬਾਤ ਕਰਕੇ ਇਹਨਾਂ ਨੂੰ ਅਰੈਸਟ ਕਰਵਾਇਆ ਗਿਆ । ਅਸੀ ਇਸਦੇ ਲਈ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਅਤੇ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਇਸ ਮਸਲੇ ਦੇ ਉੱਤੇ PBSM ਮਿਨਿਸਟ੍ਰੀ ਦਾ ਸਾਥ ਦੇਵੇਗੀ ਅਤੇ ਚਰਚ ਨੂੰ ਤੋੜਨ ਨਹੀਂ ਦਿੱਤਾ ਜਾਏਗਾ । ਇਸ ਮੌਕੇ ਤੇ ਕੋ ਆਰਡੀਨੇਟਰ ਵਲੈਤ ਮਸੀਹ ਬੰਟੀ ਅਜਨਾਲਾ ਅਤੇ ਪੰਜਾਬ ਪ੍ਰਧਾਨ ਸ੍ਰੀ ਲੁੱਕਸ ਮਸੀਹ ਵੀ ਹਾਜ਼ਿਰ ਸਨ



