ਆਗਰਾ: ਸੁਹਾਗਰਾਤ ਮੌਕੇ ਲਾੜੀ ਨੇ ਘੁੰਡ ਚੁੱਕਾਈ ਦੀ ਰੱਖੀ ਅਜੀਬ ਸ਼ਰਤ, ਮੰਗੇ 90 ਲੱਖ ਰੁਪਏ

ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਵਿਆਹ ਤੋਂ ਬਾਅਦ ਦੀ ਪਹਿਲੀ ਰਾਤ ਖੁਸ਼ੀਆਂ ਭਰੀ ਹੁੰਦੀ ਹੈ, ਉੱਥੇ ਹੀ ਜਗਦੀਸ਼ਪੁਰਾ ਇਲਾਕੇ ਵਿੱਚ ਇੱਕ ਲਾੜੀ ਦੀ ਭਾਰੀ ਰਕਮ ਦੀ ਮੰਗ ਨੇ ਪੂਰੇ ਪਰਿਵਾਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ।

ਘੁੰਡ ਚੁੱਕਾਈ ਦੀ ਅਜੀਬ ਸ਼ਰਤ

ਜਗਦੀਸ਼ਪੁਰਾ ਵਿੱਚ ਹੋਏ ਇਸ ਵਿਆਹ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਅਸਲ ਹੰਗਾਮਾ ਸੁਹਾਗਰਾਤ ਵੇਲੇ ਹੋਇਆ ਜਦੋਂ ਲਾੜੀ ਨੇ ਅਚਾਨਕ ਆਪਣੇ ਪਤੀ ਸਾਹਮਣੇ 90 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਉਸਦਾ ਕਹਿਣਾ ਸੀ ਕਿ ਉਹ ਇਹ ਰਕਮ ਮਿਲਣ ਤੋਂ ਬਾਅਦ ਹੀ ਆਪਣਾ ਘੁੰਡ ਚੁੱਕੇਗੀ। ਇੰਨੀ ਵੱਡੀ ਰਕਮ ਦੀ ਮੰਗ ਸੁਣ ਕੇ ਲਾੜਾ ਅਤੇ ਉਸ ਦੇ ਘਰਵਾਲੇ ਸੁੰਨ ਰਹਿ ਗਏ।

ਗਹਿਣੇ ਲੈ ਕੇ ਲਾੜੀ ਹੋਈ ਫਰਾਰ

ਜਦੋਂ ਲਾੜੇ ਦੇ ਪਰਿਵਾਰ ਨੇ ਪੈਸੇ ਦੇਣ ਵਿੱਚ ਅਸਮਰੱਥਾ ਜਤਾਈ, ਤਾਂ ਲਾੜੀ ਗੁੱਸੇ ਵਿੱਚ ਆ ਗਈ। ਉਹ ਰਾਤੋ-ਰਾਤ ਆਪਣੇ ਗਹਿਣੇ ਅਤੇ ਕੀਮਤੀ ਸਾਮਾਨ ਸਮੇਟ ਕੇ ਆਪਣੇ ਪੇਕੇ ਘਰ ਵਾਪਸ ਚਲੀ ਗਈ। ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਗੁੱਸਾ ਠੰਡਾ ਹੋਣ ‘ਤੇ ਗੱਲ ਸੁਲਝ ਜਾਵੇਗੀ, ਪਰ ਅਗਲੇ ਦਿਨ ਸਥਿਤੀ ਹੋਰ ਵੀ ਖਤਰਨਾਕ ਹੋ ਗਈ।

ਪਰਿਵਾਰ ਨੂੰ ਬੰਧਕ ਬਣਾ ਕੇ ਗੈਸ ਪਾਈਪ ਲਾਈਨ ਨਾਲ ਛੇੜਛਾੜ

ਅਗਲੇ ਦਿਨ ਲਾੜੀ ਦਾ ਪਰਿਵਾਰ ਲਾੜੇ ਦੇ ਘਰ ਧਾਵਾ ਬੋਲ ਦਿੱਤਾ। ਦੋਸ਼ ਹੈ ਕਿ ਉਨ੍ਹਾਂ ਨੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ, ਹੱਦ ਉਦੋਂ ਹੋ ਗਈ ਜਦੋਂ ਲਾੜੀ ਪੱਖ ਦੇ ਲੋਕਾਂ ਨੇ ਘਰ ਦੀ ਪੀ.ਐਨ.ਜੀ. (PNG) ਗੈਸ ਪਾਈਪ ਲਾਈਨ ਨਾਲ ਛੇੜਛਾੜ ਕਰਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ, ਪੀੜਤ ਪਰਿਵਾਰ ਨੇ ਤੁਰੰਤ 112 ਨੰਬਰ ‘ਤੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਭ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ।

ਸੋਸ਼ਲ ਮੀਡੀਆ ਤੇ ਗੁੱਸਾ

ਇਸ ਘਟਨਾ ਦੀ ਖਬਰ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਫੁੱਟ ਪਿਆ। ਯੂਜ਼ਰਸ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਕੁਝ ਲੋਕਾਂ ਨੇ ਲਾੜੀ ਨੂੰ ਮੌਤ ਦਾ ਸੌਦਾਗਰ” ਕਰਾਰ ਦਿੱਤਾ। ਕਈਆਂ ਨੇ ਮੰਗ ਕੀਤੀ ਕਿ ਇਸ ਪਰਿਵਾਰ ‘ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਕੁਝ ਲੋਕਾਂ ਨੇ ਚਿੰਤਾ ਜਤਾਈ ਕਿ ਅਜਿਹੀਆਂ ਘਟਨਾਵਾਂ ਕਾਰਨ ਹੀ ਅੱਜ ਦੇ ਨੌਜਵਾਨ ਵਿਆਹ ਦੇ ਨਾਮ ਤੋਂ ਡਰਨ ਲੱਗੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।