ਏਅਰ ਇੰਡੀਆ ਵਾਲਿਆਂ ਨੂੰ ਦੇਣ ਪਿਆ ਪਿਓ-ਧੀ ਨੂੰ 1.5 ਲੱਖ ਰੁਪਏ ਦਾ ਮੁਆਵਜ਼ਾ

ਨਵੀਂ ਦਿੱਲੀ: ਦਿੱਲੀ ਦੀ ਇੱਕ CONSUMER ਅਦਾਲਤ ਨੇ ਏਅਰ ਇੰਡੀਆ ਨੂੰ ਸੇਵਾਵਾਂ ਵਿੱਚ ਵੱਡੀ ਲਾਪਰਵਾਹੀ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਇੱਕ ਪਿਤਾ ਅਤੇ ਉਸਦੀ ਧੀ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ ਏਅਰਲਾਈਨ ਨੂੰ 1.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਦਿੱਲੀ ਤੋਂ ਨਿਊਯਾਰਕ ਦੇ ਲੰਬੇ ਸਫ਼ਰ ਦੌਰਾਨ ਜਹਾਜ਼ ਦੀ ਹਾਲਤ ਬੇਹੱਦ ਖ਼ਰਾਬ ਸੀ

ਕੀ ਸੀ ਪੂਰਾ ਮਾਮਲਾ?
ਸ਼ੈਲੇਂਦਰ ਭਟਨਾਗਰ ਅਤੇ ਉਨ੍ਹਾਂ ਦੀ ਬੇਟੀ ਨੇ ਸਤੰਬਰ 2023 ਵਿੱਚ ਏਅਰ ਇੰਡੀਆ ਦੀ ਦਿੱਲੀ-ਨਿਊਯਾਰਕ ਉਡਾਣ ਵਿੱਚ ਇਕਾਨਮੀ ਕਲਾਸ ਵਿੱਚ ਸਫ਼ਰ ਕੀਤਾ ਸੀ। ਉਨ੍ਹਾਂ ਨੇ ਅਦਾਲਤ ਵਿੱਚ ਦੱਸਿਆ ਕਿ ਪੂਰਾ ਸਫ਼ਰ ਕਿਸੇ ‘ਡਰਾਉਣੇ ਸੁਪਨੇ’ ਤੋਂ ਘੱਟ ਨਹੀਂ ਸੀ

ਮੁਸਾਫ਼ਰਾਂ ਵੱਲੋਂ ਲਾਏ ਗਏ ਮੁੱਖ ਦੋਸ਼:
ਟੁੱਟੀਆਂ ਸੀਟਾਂ: ਜਹਾਜ਼ ਦੀਆਂ ਸੀਟਾਂ ਟੁੱਟੀਆਂ ਹੋਈਆਂ ਸਨ, ਜਿਸ ਕਾਰਨ ਲੰਬੇ ਸਫ਼ਰ ਵਿੱਚ ਬੈਠਣਾ ਮੁਸ਼ਕਲ ਸੀ।

ਗੰਦੇ ਬਾਥਰੂਮ: ਹਵਾਈ ਜਹਾਜ਼ ਦੇ ਵਾਸ਼ਰੂਮ ਬੇਹੱਦ ਗੰਦੇ ਸਨ ਅਤੇ ਉਨ੍ਹਾਂ ਵਿੱਚੋਂ ਭਿਆਨਕ ਬਦਬੂ ਆ ਰਹੀ ਸੀ।

ਖ਼ਰਾਬ ਮਨੋਰੰਜਨ ਸਿਸਟਮ: ਇਨ-ਫਲਾਈਟ ਐਂਟਰਟੇਨਮੈਂਟ (ਸਕਰੀਨਾਂ) ਕੰਮ ਨਹੀਂ ਕਰ ਰਹੀਆਂ ਸਨ।

ਮਾੜਾ ਖਾਣਾ ਤੇ ਰੁੱਖਾ ਵਿਹਾਰ: ਖਾਣੇ ਦੀ ਗੁਣਵੱਤਾ ਬਹੁਤ ਮਾੜੀ ਸੀ ਅਤੇ ਕੈਬਿਨ ਕਰੂ (ਸਟਾਫ਼) ਦਾ ਵਿਹਾਰ ਬੇਹੱਦ ਰੁੱਖਾ ਸੀ

ਏਅਰਲਾਈਨ ਦਾ ਪੱਖ
ਏਅਰ ਇੰਡੀਆ ਨੇ ਅਦਾਲਤ ਵਿੱਚ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਹਾਜ਼ ਦੀ ਰਵਾਨਗੀ ਤੋਂ ਪਹਿਲਾਂ ਇੰਜੀਨੀਅਰਿੰਗ ਵਿਭਾਗ ਵੱਲੋਂ ਮੁਕੰਮਲ ਜਾਂਚ ਕੀਤੀ ਗਈ ਸੀ ਅਤੇ ਕੋਈ ਨੁਕਸ ਨਹੀਂ ਪਾਇਆ ਗਿਆ ਸੀ। ਏਅਰਲਾਈਨ ਦੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਨੇ ‘ਨਾਜਾਇਜ਼ ਫਾਇਦਾ’ ਉਠਾਉਣ ਲਈ ਇਹ ਝੂਠੇ ਦੋਸ਼ ਲਾਏ ਹਨ।

ਅਦਾਲਤ ਦਾ ਫੈਸਲਾ
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ (ਨਵੀਂ ਦਿੱਲੀ) ਦੀ ਪ੍ਰਧਾਨ ਪੂਨਮ ਚੌਧਰੀ ਅਤੇ ਜੁਡੀਸ਼ੀਅਲ ਮੈਂਬਰ ਸ਼ੇਖਰ ਚੰਦਰਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ:

“ਏਅਰਲਾਈਨ ਵੱਲੋਂ ਮੋਟੀ ਰਕਮ ਵਸੂਲਣ ਦੇ ਬਾਵਜੂਦ ਸਹੂਲਤਾਂ ਨਾ ਦੇਣਾ ਮਾਨਸਿਕ ਤਸੀਹੇ ਦੇਣ ਦੇ ਬਰਾਬਰ ਹੈ। ਸ਼ਿਕਾਇਤਕਰਤਾ ਮੁਆਵਜ਼ੇ ਦੇ ਹੱਕਦਾਰ ਹਨ

ਅਦਾਲਤ ਨੇ ਹੇਠ ਲਿਖੇ ਅਨੁਸਾਰ ਭੁਗਤਾਨ ਦਾ ਹੁਕਮ ਦਿੱਤਾ:

50,000-50,000 ਰੁਪਏ: ਪਿਤਾ ਅਤੇ ਧੀ ਨੂੰ ਮਾਨਸਿਕ ਪਰੇਸ਼ਾਨੀ ਲਈ।

50,000 ਰੁਪਏ: ਕਾਨੂੰਨੀ ਖ਼ਰਚੇ (Litigation expenses) ਵਜੋਂ

#AirIndia #ConsumerCourt #PassengerRights #AviationDaily #TravelScam #JusticeServed #DelhiToNewYork #FlightReview #BadService #PunjabiNews #TrendingReels #ViralPost #ConsumerProtection