ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣੇ ਪੁਲ ਨੇ ਧਾਰਿਆ ਦਰਿਆ ਦਾ ਰੂਪ

ਕੀਰਤਪੁਰ ਸਾਹਿਬ : ਕੁੱਲੂ-ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਕੀਰਤਪੁਰ ਸਾਹਿਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣਿਆ ਪੁਲ ਬਰਸਾਤ ਪੈਣ ਤੇ ਲੋਕਾਂ ਲਈ ਮੁਸੀਬਤ ਬਣ ਗਿਆ ਉਕਤ ਪੁਲ ਜਿਸ ਨੂੰ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜੋੜਨ ਵਾਲਾ ਪੁਲ ਆਖਿਆ ਜਾਂਦਾ ਹੈ ਤੇ ਅੱਜ ਦੁਪਹਿਰ ਪਈ ਭਾਰੀ ਬਰਸਾਤ ਕਾਰਨ ਇਕੱਠੇ ਹੋਏ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ. ਉਕਤ ਪੁਲ ਤੇ ਇਕੱਠੇ ਹੋਏ ਪਾਣੀ ਕਾਰਨ ਇਸ ਵਿੱਚੋਂ ਛੋਟੀਆਂ ਕਾਰਾਂ ਦੇ ਲੰਘਣ ਵਿੱਚ ਕਾਫੀ ਜਿਆਦਾ ਦਿੱਕਤ ਆਈ ਅਤੇ ਕੁਝ ਕਾਰਾਂ ਪੁੱਲ ਦੇ ਉੱਪਰ ਪਾਣੀ ਵਿੱਚ ਬੰਦ ਹੋ ਗਈਆਂ ਜਿਸ ਨੂੰ ਲੋਕਾਂ ਨੇ ਧੱਕਾ ਲਗਾ ਕੇ ਬਾਹਰ ਕੱਢਿਆ . ਇਸ ਮੌਕੇ ਰਾਹ ਗੀਰਾਂ ਨੇ ਮੰਗ ਕੀਤੀ ਕਿ ਉਕਤ ਪੁਲ ਤੋਂ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰਹਾਂ ਦੀ ਦਿੱਕਤ ਪਰੇਸ਼ਾਨੀ ਰਾਹਗੀਰਾਂ ਨੂੰ ਨਾ ਆਵੇ l ਇਸ ਮੌਕੇ ਇੱਕ ਕਾਰ ਸਵਾਰ ਜੋ ਹਿਮਾਚਲ ਦੇ ਹਮੀਰਪੁਰ ਤੋਂ ਕੀਰਤਪੁਰ ਸਾਹਿਬ ਵੱਲ ਨੂੰ ਜਾ ਰਹੀ ਸੀ ਦੀ ਕਾਰ ਪਾਣੀ ਦੇ ਵਿੱਚ ਬੰਦ ਹੋ ਗਈ ਜਿਸ ਤੋਂ ਬਾਅਦ ਉਨਾਂ ਨੇ ਨਵਰਾਤਰਿਆਂ ਮੌਕੇ ਆ ਰਹੀ ਸੰਗਤ ਦੀ ਮਦਦ ਲੈ ਕੇ ਆਪਣੀ ਕਾਰ ਨੂੰ ਧੱਕਾ ਲਗਾ ਕੇ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਮਿਸਤਰੀ ਨੂੰ ਬੁਲਾ ਕੇ ਕਾਰ ਨੂੰ ਠੀਕ ਕਰਵਾਇਆ ਉਹਨਾਂ ਦੱਸਿਆ ਕਿ ਉਹਨਾਂ ਕਿਸੇ ਜਰੂਰੀ ਕੰਮ ਤੇ ਪਹੁੰਚਣਾ ਸੀ ਪਰ ਉਹਨਾਂ ਦੀ ਕਾਰ ਖਰਾਬ ਹੋਣ ਕਾਰਨ ਉਹਨਾਂ ਨੂੰ ਕਾਫੀ ਜਿਆਦਾ ਪਰੇਸ਼ਾਨੀ ਆਈ ਹੈ ਉਹਨਾਂ ਮੰਗ ਕੀਤੀ ਕਿ ਉਕਤ ਪੁਲ ਤੋਂ ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ

Tags :