ਅੰਮ੍ਰਿਤਸਰ : ਤੁਹਾਨੂੰ ਦੱਸਦੀਏ ਅੱਜ ਮਸ਼ਹੂਰ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ ਆ। ਅਨੰਨਿਆ ਪਾਂਡੇ ਨੇ ਆਪਣੇ ਪਰਿਵਾਰ ਨਾਲ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਸ ਮੌਕੇ ਅਨੰਨਿਆ ਪਾਂਡੇ ਨੇ ਮੱਥਾ ਟੇਕ ਕੇ ਗੁਰਬਾਣੀ ਦਾ ਕੀਰਤਨ ਕੀਤਾ। ਤੁਹਾਨੂੰ ਇਹ ਵੀ ਦੱਸਦੀਏ ਅਨੰਨਿਆ ਪਾਂਡੇ ਨੇ ਵੀ ਅੰਮ੍ਰਿਤਸਰ ਦੇ ਮਸ਼ਹੂਰ ਪੰਜਾਬੀ ਕੁਲਚੇ ਅਤੇ ਲੱਸੀ ਦਾ ਆਨੰਦ ਵੀ ਮਾਣਿਆ ਤੇ ਉਨ੍ਹਾਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ’ ਅਪਲੋਡ ਵੀ ਕੀਤੀਆਂ ਨੇ

