ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਕਾਰੀ-ਕਾਰੋਬਾਰ ਮੀਟਿੰਗ ਲਈ ਪਠਾਨਕੋਟ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਦੇ ਸੰਸਦ ਮੈਂਬਰ ਸੰਨੀ ਦਿਓਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਨੀ ਦਿਓਲ ਸਾਹਿਬ, ਇਹ ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਬਲਕਿ 24 ਘੰਟਿਆਂ ਦੀ ਡਿਊਟੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਲਤ ਐਮਪੀ ਚੁਣਿਆ ਹੈ, ਜੋ ਤਿੰਨ ਘੰਟੇ ਵੈਨਿਟੀ ਵਿੱਚ ਬੈਠ ਕੇ ਮੇਕਅੱਪ ਕਰਨ ਵਿੱਚ ਰੁੱਝਿਆ ਰਹਿੰਦਾ ਹੈ ਅਤੇ ਇੱਕ ਘੰਟੇ ਲਈ ਬਾਹਰ ਆਉਂਦਾ ਹੈ।
ਉਨ੍ਹਾਂ ਨੂੰ ਪਠਾਨਕੋਟ ਦੇ ਇਲਾਕਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਉਹਨਾ ਕਿਹਾ ਕਿ ਬਾਰਡਰ ਦੇ ਪਰਲੇ ਪਾਸੇ ਤਾਂ ਨਲਕਾ ਪੁੱਟ ਦਿੱਤਾ ਪਰ ਇਥੇ ਇੱਕ ਵੀ ਨਲਕਾ ਨਹੀਂ ਲੁਆਇਆ। ਉਨ੍ਹਾਂ ਕਿਹਾ ਕਿ ਮੈਂ ਵੀ ਪਾਰਲੀਮੈਂਟ ਵਿੱਚ 2019 ਤੋਂ ਰਿਹਾ ਹਾਂ ਪਰ ਮੈਂ ਤਿੰਨ ਸਾਲਾਂ ਵਿੱਚ ਉਥੇ ਵੀ ਸੰਨੀ ਦਿਓਲ ਨੂੰ ਨਹੀਂ ਵੇਖਿਆ।
