ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦੁਨੀਆ ਭਰ ਨੂੰ ਹਿਲਾ ਦੇਣ ਵਾਲਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਬਣਨ ਵਾਲੀਆਂ ਸਾਰੀਆਂ ਫ਼ਿਲਮਾਂ ‘ਤੇ 100% ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਹੈ। ਇਸ ਫੈਸਲੇ ਦਾ ਸਿੱਧਾ ਅਸਰ ਭਾਰਤ ਵਿੱਚ ਬਣੀਆਂ ਫ਼ਿਲਮਾਂ ‘ਤੇ ਵੀ ਪਵੇਗਾ।
ਇਹ ਫੈਸਲਾ ਭਾਰਤੀ ਸਿਨੇਮਾ ਉਦਯੋਗ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ, ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਭਾਰਤੀ ਫ਼ਿਲਮਾਂ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ। ਮਹਾਂਮਾਰੀ ਤੋਂ ਪਹਿਲਾਂ ਜਿੱਥੇ ਇਹ ਬਾਜ਼ਾਰ ਲਗਭਗ 8 ਮਿਲੀਅਨ ਡਾਲਰ ਦਾ ਸੀ, ਉਥੇ ਹੀ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਇਹ ਵਧ ਕੇ 20 ਮਿਲੀਅਨ ਡਾਲਰ ਤੱਕ ਪਹੁੰਚ ਗਿਆ।
ਅਮਰੀਕਾ ਵਿੱਚ ਭਾਰਤੀ ਫ਼ਿਲਮਾਂ ਦੀ ਪ੍ਰਸਿੱਧੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੜ੍ਹਦੀ ਕਲਾ ਵਿੱਚ ਸੀ। ਚਾਹੇ ਹਿੰਦੀ ਫ਼ਿਲਮ ਉਦਯੋਗ ਹੋਵੇ ਜਾਂ ਦੱਖਣੀ ਭਾਰਤੀ ਸਿਨੇਮਾ, ਕਈ ਵੱਡੀਆਂ ਫ਼ਿਲਮਾਂ ਉੱਥੇ ਬਾਕਸ ਆਫ਼ਿਸ ‘ਤੇ ਵਧੀਆ ਪ੍ਰਦਰਸ਼ਨ ਕਰ ਰਹੀਆਂ ਸਨ। ਪਰ ਹੁਣ ਟਰੰਪ ਦੇ ਇਸ ਫ਼ੈਸਲੇ ਕਾਰਨ, ਅਮਰੀਕਾ ਵਿੱਚ ਰਿਲੀਜ਼ ਹੋਣ ਵਾਲੀਆਂ ਭਾਰਤੀ ਫ਼ਿਲਮਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ
