ਪੰਜਾਬੀ ਮਾਂ ਬੋਲੀ ਦੇ ਉੱਦਮ ਲਈ ਸਨਮਾਨ: ਸੁੱਖੀ ਬਾਠ (ਪੰਜਾਬ ਭਵਨ ਸਰੀ) ਅਤੇ ਦਲਵੀਰ ਕਥੂਰੀਆਂ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’

ਸੰਗਰੂਰ: ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਅੱਜ ਸੰਗਰੂਰ ਵਿਖੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀਆਂ ਦੋ ਪ੍ਰਮੁੱਖ ਸ਼ਖ਼ਸੀਅਤਾਂ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸ੍ਰੀ ਸੁੱਖੀ ਬਾਠ ਜੀ (ਸੰਸਥਾਪਕ, ਪੰਜਾਬ ਭਵਨ, ਸਰੀ, ਕੈਨੇਡਾ) ਅਤੇ ਸ੍ਰੀ ਦਲਵੀਰ ਸਿੰਘ ਕਥੂਰੀਆਂ ਜੀ ਸ਼ਾਮਲ ਹਨ। ਇਹ ਸਨਮਾਨ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਮਾਨਤਾ ਦਿੰਦਾ ਹੈ।

ਇਸ ਮੌਕੇ ਸੁੱਖੀ ਬਾਠ ਵੱਲੋਂ ਸਕੱਤਰ ਖਹਿਰਾ ਸਾਹਿਬ, ਸੁਖਵਿੰਦਰ ਸਿੰਘ ਫੁੱਲ ਜੀ, ਮੈਡਮ ਸੁਖਜੀਤ ਕੌਰ ਜੀ, ਅਤੇ ਸਮੂਹ ਕਾਲਜ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਅਕਾਲ ਕਾਲਜ ਕੌਂਸਲ ਨੇ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਹੋਰਨਾਂ ਨੂੰ ਵੀ ਮਾਂ ਬੋਲੀ ਦੀ ਸੇਵਾ ਲਈ ਪ੍ਰੇਰਿਤ ਕਰੇਗਾ