ਮੋਹਾਲੀ : ਹਿਮਾਚਲ ਚ’ ਹੋਏ ਸੜਕ ਹਾਦਸੇ ਤੋਂ ਬਾਅਦ ਪੰਜਾਬੀ ਗਾਇਕ ਰਾਜਵੀਰ ਜਵੰਧਾ ਇਸ ਵੇਲੇ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਹਨ। ਸੋਮਵਾਰ ਸ਼ਾਮ 4 ਵਜੇ ਹਸਪਤਾਲ ਵੱਲੋਂ ਜਾਰੀ ਕੀਤੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਕਿ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਉਨ੍ਹਾਂ ਦੀ ਨੇੜੇ ਤੋਂ ਨਿਗਰਾਨੀ ਕਰ ਰਹੀ ਹੈ।
ਡਾਕਟਰਾਂ ਅਨੁਸਾਰ, ਜਵੰਧਾ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਪਹਿਲੇ ਦਿਨ ਉਹਨਾਂ ਦੀ ਸਥਿਤੀ ਬਹੁਤ ਨਾਜ਼ੁਕ ਸੀ, ਪਰ ਹੁਣ ਇਲਾਜ ਨਾਲ ਕੁਝ ਬਿਹਤਰੀ ਦੇ ਸੰਕੇਤ ਮਿਲ ਰਹੇ ਹਨ। ਹਸਪਤਾਲ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਸ਼ੇਸ਼ ਮਾਹਿਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ‘ਤੇ ਨਿਗਰਾਨੀ ਕਰ ਰਹੀ ਹੈ।
ਇਸ ਦਰਮਿਆਨ, ਪੰਜਾਬੀ ਗਾਇਕ ਗਗਨ ਕੋਕਰੀ ਨੇ ਸੋਮਵਾਰ ਨੂੰ ਹਸਪਤਾਲ ਵਿੱਚ ਜਾ ਕੇ ਰਾਜਵੀਰ ਜਵੰਧਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਰਾਜਵੀਰ ਦੀ ਮਾਤਾ ਬਹੁਤ ਹਿੰਮਤਵਾਨ ਹਨ ਅਤੇ ਹਰ ਹਾਲਤ ਵਿੱਚ ਸਕਾਰਾਤਮਕ ਸੋਚ ਰੱਖ ਰਹੀਆਂ ਹਨ। ਗਗਨ ਕੋਕਰੀ ਨੇ ਦੱਸਿਆ ਕਿ ਉਹ ਕੱਲ੍ਹ ਅਤੇ ਪਰਸੋਂ ਦੋਵੇਂ ਦਿਨ ਹਸਪਤਾਲ ਵਿੱਚ ਮਿਲਣ ਗਏ ਸਨ ਅਤੇ ਉਹਨਾਂ ਨੇ ਜਵੰਧਾ ਦੀ ਹਾਲਤ ਵਿੱਚ ਸੁਧਾਰ ਵੇਖਿਆ ਹੈ।
ਗਗਨ ਕੋਕਰੀ ਨੇ ਸਾਰੇ ਪ੍ਰਸ਼ੰਸਕਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਜਵੀਰ ਦੀ ਜਲਦੀ ਤੰਦਰੁਸਤੀ ਲਈ ਅਰਦਾਸ ਕਰਨ। ਉਨ੍ਹਾਂ ਕਿਹਾ, “ਜੋ ਵੀ ਗੁਰੂਘਰ ਜਾ ਸਕਦਾ ਹੈ, ਉਹ ਜਾ ਕੇ ਜਵੰਦਾ ਦੀ ਸਿਹਤ ਲਈ ਦੁਆ ਕਰੇ। ਇਸ ਵੇਲੇ ਉਸਨੂੰ ਸਾਰਿਆਂ ਦੀਆਂ ਦੁਆਵਾਂ ਦੀ ਬਹੁਤ ਲੋੜ ਹੈ

