ਖਿਡਾਰਨ ਪ੍ਰਨੀਤ ਕੌਰ ਨੇ ਏਸ਼ੀਆ ਕੱਪ ਵਿੱਚ ਜਿੱਤਿਆ ਸੋਨ ਤਗਮਾ

ਮਾਨਸਾ ਦੇ ਪਿੰਡ ਮੰਢਾਲੀ ਦੀ ਖਿਡਾਰਨ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਖੇਡ ਚ ਇੱਕ ਵਾਰ ਫਿਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਨੀਤ ਕੌਰ ਨੇ ਇਰਾਕ ਦੇ ਬਗਦਾਦ ਵਿਖੇ ਚੱਲ ਰਹੇ ਏਸ਼ੀਆ ਕੱਪ ਤੀਰਅੰਦਾਜੀ ਸਟੇਜ-1 ਵੂਮੈਨ ਦੇ ਵਿਅਕਤੀਗਤ ਮੁਕਾਬਲਿਆਂ ਚ ਸੋਨ ਤਗ਼ਮਾ ਜਿੱਤਿਆ ਹੈ।

ਭਾਰਤ ਵੱਲੋਂ ਖੇਡਦਿਆਂ ਪ੍ਰਨੀਤ ਕੌਰ ਨੇ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਦੇ ਸੋਨ ਤਗਮੇ ਦੇ ਮੁਕਾਬਲੇ ਲਈ ਈਰਾਨ ਦੀ ਫਾਤੇਮੇਹ ਹੇਮਤੀ ਨੂੰ ਮਾਤ ਦਿੱਤੀ ਹੈ। ਪ੍ਰਨੀਤ ਕੌਰ ਨੇ ਫਾਤੇਮੇਹ ਨੂੰ 138-135 ਨਾਲ ਹਰਾਇਆ ਜਦਕਿ ਪੁਰਸ਼ਾਂ ਦੇ ਖਿਤਾਬ ਲਈ ਪ੍ਰਥਮੇਸ਼ ਜੌਕਰ ਨੇ ਹਮਵਤਨ ਕੁਸ਼ਲ ਦਲਾਲ ਨੂੰ 146-144 ਨਾਲ ਹਰਾਇਆ।

Tags :