ਲੋਕਤੰਤਰ ਹੈ ਜਿਸਨੂੰ ਮਰਜ਼ੀ ਵੋਟ ਪਾਓ, ਪਰ ਸੱਚੀ ਨੀਅਤ ਵਾਲੇ ਨੂੰ ਪਾਓ: CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਸਰਕਾਰ-ਵਪਾਰੀ ਮਿਲਣੀ ਸਮਾਰੋਹ ਵਿਚ ਪਠਾਨਕੋਟ ਪਹੁੰਚੇ ਹਨ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਦੀਆਂ ਵੋਟਾਂ ਨਾਲ ਹੀ ਮੁੱਖ ਮੰਤਰੀ ਚੁਣਿਆ ਜਾਂਦਾ ਹੈ। ਮੁੱਖ ਮੰਤਰੀ ਦਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੇ ਸੂਬੇ ਦੇ ਲੋਕਾਂ ਲਈ ਹਰ ਵੇਲੇ ਹਾਜ਼ਰ ਰਹੇ। ਮੈਂ ਵੱਧ ਤੋਂ ਵੱਧ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਹਾਂ ਤੇ ਮੌਕੇ ‘ਤੇ ਹੱਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਤਲਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹੈ।

ਜੇਕਰ ਵੋਟ ਮੰਗਣ ਲਈ ਘਰ-ਘਰ ਜਾ ਸਕਦੇ ਹੋ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਚੰਦਰਯਾਨ ਸ੍ਰੀ ਹਰਿਕੋਟਾ ਤੋਂ ਕੰਟਰੋਲ ਹੋ ਸਕਦਾ ਹੈ ਤਾਂ ਪਠਾਨਕੋਟ ਦੇ ਵਪਾਰੀਆਂ ਚੰਡੀਗੜ੍ਹ ਆਏ ਬਿਨਾਂ ਕੰਮ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਈ-ਗਰਵਨੈਂਸ ਸਰਕਾਰ ਹੈ, ਸਾਰਾ ਕੁਝ ਨੈੱਟ ‘ਤੇ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਤੰਤਰ ਹੈ ਜਿਸ ਨੂੰ ਮਰਜ਼ੀ ਵੋਟ ਪਾਓ। ਮੈਂ ਨਹੀਂ ਚਾਹੁੰਦਾ ਮੈਨੂੰ ਵੋਟ ਪਾਓ ਪਰ ਸੱਚੀ ਨੀਅਤ ਵਾਲੇ ਨੂੰ ਵੋਟ ਪਾਓ।

Tags :