(ਪਟਿਆਲਾ) : ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਵਿਖੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਨੂੰ ਸ਼੍ਰੀ ਸੁੱਖੀ ਬਾਠ ਜੀ ਦੀ ਰਹਿਨੁਮਾਈ ਹੇਠ ਉਂਕਾਰ ਸਿੰਘ ਤੇਜਾ ਜੀ ਦੇ ਉੱਦਮ ਸਦਕਾ ਸੰਪਾਦਿਤ ਕੀਤੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਭੇਂਟ ਕੀਤੀ ਗਈ। ਉਂਕਾਰ ਸਿੰਘ ਤੇਜਾ ਵਲੋਂ ਸਿੱਖਿਆ ਮੰਤਰੀ ਜੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗੇ ਵੀ ਪੰਜਾਬ ਭਵਨ ਸਰੀ ਕੈਨੇਡਾ ਅਤੇ ਜਲੰਧਰ ਦੇ ਬਾਨੀ ਸਰਦਾਰ ਸੁੱਖੀ ਬਾਠ ਜੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਲਿਖਤਾਂ ਨੂੰ ਇਸੇ ਹੀ ਤਰ੍ਹਾਂ ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਜੋ ਬੱਚਿਆਂ ਅੰਦਰ ਸਾਹਿਤ ਨੂੰ ਜਾਗਰੂਕ ਕਰਨ ਦਾ ਵੱਡਾ ਉਪਰਾਲਾ ਹੈ।ਇਸ ਮੌਕੇ ਉਨ੍ਹਾਂ ਨਾਲ ਜੱਸੀ ਸੋਹੀਂਆਵਾਲਾ ਚੇਅਰਮੈਨ ਜ਼ਿਲਾ ਯੋਜਨਾਂ ਬੋਰਡ ਪਟਿਆਲਾ ਵਿਸ਼ੇਸ਼ ਤੌਰ ਉੱਤੇ ਹਾਜ਼ਿਰ ਸਨ



