ਸੁਨਾਮ ਵਿੱਚ ਭਿਆਨਕ ਹਾਦਸੇ ਵਿੱਚ ਬੱਚੇ ਸਮੇਤ 6 ਲੋਕਾਂ ਦੀ ਹੋਈ ਮੌਤ

ਸੁਨਾਮ ਮੇਹਲਾ ਰੋਡ ਉਪਰ ਭਿਆਨਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਮਾਰੂਤੀ ਕਾਰ ਮਲੇਰਕੋਟਲਾ ਤੋਂ ਸੁਨਾਮ ਵੱਲ ਜਾ ਰਹੀ ਸੀ ਇਸ ਦੌਰਾਨ ਰਾਤ ਲਗਭਗ ​​2 ਵਜੇ ਭਿਆਨਕ ਹਾਦਸਾ ਵਾਪਰ ਗਿਆ। ਦੋ ਵੱਡੇ ਕੈਂਟਰਾਂ ਦੀ ਲਪੇਟ ਵਿੱਚ ਆਉਣ ਕਾਰਨ ਮਾਰੂਤੀ ਕਾਰ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ।

ਜਿਸਤੋ ਬਾਅਦ ਲਾਸ਼ਾ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਮਾਲੇਰਕੋਟਲਾ ਵਿੱਚ ਬਾਬਾ ਹੈਦਰ ਸ਼ੇਖ ਦੀ ਦਰਗਾਹ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਇਸ ਵਿੱਚ ਸੁਨਾਮ ਵਾਸੀ ਨੀਰਜ ਸਿੰਗਲਾ (37), ਉਸਦੇ 4 ਸਾਲਾ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ (45), ਦਵੇਸ਼ ਜਿੰਦਲ (33), ਦੀਪਕ ਜਿੰਦਲ (30) ਅਤੇ ਵਿਜੇ ਕੁਮਾਰ (50) ਦੀ ਮੌਤ ਹੋ ਗਈ।

Tags :