ਰਾਂਚੀ ‘ਚ ਕਿੰਗ ਕੋਹਲੀ ਦਾ ਧਮਾਕਾ: 52ਵਾਂ ODI ਸੈਂਕੜਾ ਜੜ ਕੇ ਰਚਿਆ ਇਤਿਹਾਸ

ਰਾਂਚੀ : ਭਾਰਤੀ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਸਾਊਥ ਅਫ਼ਰੀਕਾ ਵਿਰੁੱਧ ਪਹਿਲੇ ODI ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ‘King Kohli’ ਨੇ 102 ਗੇਂਦਾਂ ਵਿੱਚ ਆਪਣਾ 52ਵਾਂ ODI ਸੈਂਕੜਾ ਪੂਰਾ ਕੀਤਾ ਅਤੇ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਆਪਣਾ ਹੀ ਵਿਸ਼ਵ ਰਿਕਾਰਡ ਹੋਰ ਮਜ਼ਬੂਤ ​​ਕਰ ਲਿਆ। ਇਹ ਉਨ੍ਹਾਂ ਦਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 83ਵਾਂ ਸੈਂਕੜਾ ਹੈ

ਰਿਕਾਰਡਾਂ ਦੀ ਝੜੀ

ਇਸ ਸੈਂਕੜੇ ਨਾਲ, ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ ਇਤਿਹਾਸ ਵਿੱਚ ਦੱਖਣੀ ਅਫਰੀਕਾ ਵਿਰੁੱਧ ਸਭ ਤੋਂ ਵੱਧ ਸੈਂਕੜੇ (6 ਸੈਂਕੜੇ) ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਅਤੇ ਡੇਵਿਡ ਵਾਰਨਰ (ਦੋਵਾਂ ਦੇ 5-5 ਸੈਂਕੜੇ) ਨੂੰ ਪਿੱਛੇ ਛੱਡ ਦਿੱਤਾ ਹੈ

ਟੈਸਟ ਹਾਰ ਤੋਂ ਬਾਅਦ ਵਾਪਸੀ


ਭਾਰਤੀ ਟੀਮ ਨੂੰ ਹਾਲ ਹੀ ਵਿੱਚ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿੱਚ 0-2 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਪ੍ਰਦਰਸ਼ਨ ਤੋਂ ਬਾਅਦ, ਟੀਮ ਇੰਡੀਆ ਇਸ ਵਨਡੇ ਸੀਰੀਜ਼ ਵਿੱਚ ਇੱਕ ਮਜ਼ਬੂਤ ​​ਵਾਪਸੀ ਕਰਨ ਦਾ ਟੀਚਾ ਰੱਖ ਰਹੀ ਹੈ, ਜਿਸ ਵਿੱਚ ਵਿਰਾਟ ਕੋਹਲੀ ਦਾ ਇਹ ਸ਼ਾਨਦਾਰ ਸੈਂਕੜਾ ਸ਼ੁਰੂਆਤ ਲਈ ਇੱਕ ਵਧੀਆਂ ਮੰਚ ਤਿਆਰ ਕਰਦਾ ਹੈ

#kingkohli #52ndCentury #ranchiODI #IndiaVSSouthAfricaOdi #Sa Vs #Ind