ਲਵ-ਮੈਰਿਜ ਦਾ ਖ਼ੌਫ਼ਨਾਕ ਨਤੀਜਾ, ਕੁੜੀ ਦੇ ਭਰਾ ਨੇ 50 ਹਜ਼ਾਰ ਦੀ ਦਿੱਤੀ ਫਿਰੌਤੀ, ਮਰਵਾ ਦਿੱਤਾ ਮੁੰਡੇ ਦਾ ਪਿਤਾ

ਨਵਾਂਸ਼ਹਿਰ: ਪੰਜਾਬ ਦੇ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਤੋਂ ਲਵ-ਮੈਰਿਜ ਦਾ ਇਕ ਖ਼ੌਫ਼ਨਾਕ ਨਤੀਜਾ ਸਾਮਣੇ ਆਇਆ ਹੈ ਜਿਥੇ ਕੁੜੀ ਦੇ ਭਰਾ ਨੇ ਮੁੰਡੇ ਦੇ ਪਿਤਾ ਦਾ ਕਤਲ ਕਰਵਾ ਦਿੱਤਾ। ਕੁੜੀ ਦੇ ਭਰਾ ਵਲੋਂ ਪੂਰੀ ਸਾਜਿਸ਼ ਕਰਕੇ ਕਾਤਲਾਂ ਨੂੰ ਇਸ ਕਤਲ ਲਾਇ ਮਹਿਜ਼ 50 ਹਜ਼ਾਰ ਰੁਪਏ ਦੀ ਫਿਰੌਤੀ ਦੇਣ ਦੀ ਡੀਲ ਕੀਤੀ ਗਈ ਸੀ। ਇਸ ਮਾਮਲੇ ‘ਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਕੋਲੋਂ ਇੱਕ ਮੋਟਰਸਾਈਕਲ, ਹਾਕੀ, ਡੰਡਾ ਅਤੇ ਲਕੜ ਦੇ ਵੰਝੇ ਵੀ ਬਰਾਮਦ ਕੀਤੇ ਗਏ ਹੈ।

ਦੱਸ ਦਇਏ ਕਿ ਨਵਾਂਸ਼ਹਿਰ ਦੇ ਐਸ.ਐਸ.ਪੀ (SSP) ਭਾਗੀਰਥ ਸਿੰਘ ਮੀਨਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ ਕਿ ਬਲਾਚੌਰ ਵਾਸੀ ਕਰਤਾਰਾ ਸਿੰਘ ਜੋ ਉਸਦਾ ਸਹੁਰਾ ਹੈ ( 70) ਨੂੰ ਉਸਦੇ ਘਰੋਂ ਕੁੱਝ ਅਣਧਛਾਤੇ ਵਿਆਕਤੀ ਬੁਲਾ ਕੇ ਲੈ ਗਏ ਸਨ ਜਿਸਦੀ ਲਾਸ਼ ਦੂਸਰੇ ਦਿਨ ਬਲਾਚੌਰ ਦੇ ਨਜਦੀਕ ਝਾੜੀਆਂ ਵਿੱਚੋ ਬਰਾਮਦ ਹੋਈ ਹੈ। ਇਸ ਸੂਚਨਾ ਦੇ ਆਧਾਰ ਉੱਤੇ ਪੁਲਿਸ ਨੇ ਟੀਮ ਬਣਾ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਵਿਜੇ ਕੁਮਾਰ ਵਾਸੀ ਕਾਠਗੜ,ਮਨਪ੍ਰੀਤ ਸਿੰਘ ਮਨੀ ਵਾਸੀ ਰੂਪਨਗਰ,ਨਵਜੋਤ ਸਿੰਘ ਕੁੱਕੀ ਵਾਸੀ ਰੋਪੜ ਵਜੋਂ ਹੋਈ।

ਜ਼ਿਕਰਯੋਗ ਹੈ ਕਿ ਫੜੇ ਗਏ ਤਿੰਨਾਂ ਦੋਸ਼ੀਆਂ ਨੇ ਆਪਣੇ ਇੱਕ ਹੋਰ ਸਾਥੀ ‘ਅਕਸ਼ੇ’ ਨਾਲ ਮਿਲਕੇ ਕਰਤਾਰ ਸਿੰਘ ਦੇ ਸਿਰ ਵਿੱਚ ਤੇਜ ਹਥਿਆਰਾਂ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ ਸੀ। ਇਸ ਕਤਲ ਬਦਲੇ ਅਕਸ਼ੈ ਨੇ ਇਹਨਾਂ ਨੂੰ 50 ਹਜਾਰ ਰੁਪਏ ਦਿੱਤੇ ਸਨ। ਕਰਤਾਰ ਸਿੰਘ ਦਾ ਲੜਕਾ ਮਨਦੀਪ ਅਕਸ਼ੇ ਦੀ ਭੈਣ ਨੂੰ ਘਰੋਂ ਭਜਾ ਲੈ ਗਿਆ ਸੀ ਅਤੇ ਉਹਨਾਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਸੀ ਤੇ ਫਿਰ ਬਾਅਦ ਕਰਤਾਰ ਸਿੰਘ ਨੇ ਆਪਣੇ ਬੇਟੇ ਮਨਦੀਪ ਅਤੇ ਨਹੁੰ ਦਾ ਵਿਆਹ ਪੰਚਾਇਤ ਵਿੱਚ ਪੰਚਾਇਤੀ ਤਲਾਕ ਕਰਵਾ ਦਿੱਤਾ ਸੀ ਕਿਉਂਕਿ ਲੜਕੀ ਵੀ ਉਸੇ ਹੀ ਪਿੰਡ ਦੀ ਸੀ। ਇਸ ਰੰਜਿਸ਼ ਨੂੰ ਲੈ ਕੇ ਅਕਸ਼ੈ ਨੇ ਆਪਣੀ ਭੈਣ ਦੇ ਸਹੁਰੇ ਦਾ ਕਤਲ ਮਹਿਜ 50 ਹਜਾਰ ਰੁਪਏ ਵਿੱਚ ਕਰਵਾ ਦਿੱਤਾ।