ਫਤਿਹਗੜ ਸਾਹਿਬ: 8 ਸਾਲਾਂ ਬੱਚੇ ਦੀ ਸਕੂਲ ਬੱਸ ਥੱਲੇ ਆਉਣ ਕਾਰਣ ਹੋਈ ਮੌਤ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 8 ਸਾਲਾ ਬੱਚੇ ਦੀ ਸਕੂਲ ਦੀ ਹੀ ਬੱਸ ਦੇ ਟਾਇਰ ਥੱਲੇ ਆ ਜਾਣ ਕਾਰਨ ਮੌਤ ਹੋ ਗਈ। ਜਿਸਤੋ ਬਾਅਦ ਗੁਸੇ ਵਿੱਚ ਆਏ ਪਰਿਵਾਰਿਕ ਮੈਬਰਾਂ ਨੇ ਸਕੂਲ ਦੇ ਬਾਹਰ ਧਰਨਾ ਲਗਾ ਕੇ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਜਦੋਂਕਿ ਪੁਲਿਸ ਵੱਲੋਂ ਡਰਾਈਵਰ ਅਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੈਨ ਦੇ ਡਰਾਇਵਰ ਅਤੇ ਕੰਡਕਟਰ ਨੇ ਜਸਕੀਰਤ ਸਿੰਘ ਨੂੰ ਵੈਨ ਤੋਂ ਥੱਲੇ ਉਤਾਰ ਕੇ ਵੈਨ ਤੋਰ ਵੀ ਲਈ ਜਿਸ ਕਾਰਨ ਜਸਕੀਰਤ ਸਿੰਘ ਉਕਤ ਸਕੂਲ ਵੈਨ ਦੇ ਟਾਇਰਾਂ ਹੇਠ ਆ ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਚੁੱਕ ਕੇ ਨਜਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਜਸਕੀਰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁਲਿਸ ਨੇ ਸਕੂਲ ਵੈਨ ਨੂੰ ਕਬਜ਼ੇ ‘ਚ ਲੈਂਦੇ ਹੋਏ ਵੈਨ ਦੇ ਡਰਾਇਵਰ ਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :