ਕਿਸਾਨ ਅੰਦੋਲਨ ਦੋਰਾਨ ਟੋਹਾਣਾ ਬਾਰਡਰ ਤੇ ਤਾਇਨਾਤ SI ਦੀ ਹੋਈ ਮੌਤ

ਕਿਸਾਨ ਅੰਦੋਲਨ ਵਿੱਚ ਟੋਹਾਣਾ ਬਾਰਡਰ ਉਤੇ ਤਾਇਨਾਤ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਸਿਹਤ ਵਿਗੜਨ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਹਿਚਾਣ SI ਵਿਜੇ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ ਲਗਭਗ 40 ਸਾਲ ਸੀ ਅਤੇ ਇਸ ਸਮੇਂ ਹਰਿਆਣਾ ਇਨਫੋਰਸਮੈਂਟ ਬਿਊਰੋ ਚੌਕੀ, ਨੂੰਹ ਵਿਖੇ ਤਾਇਨਾਤ ਸਨ।

ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ਅਤੇ ਆਸ-ਪਾਸ ਦੇ ਇਲਾਕਿਆਂ ‘ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ ਤਾਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ।

Tags :