ਭਾਰਤੀਆਂ ਲਈ ਖੁਸ਼ਖਬਰੀ: ਹੁਣ ਬਿਨਾਂ ਵੀਜ਼ਾ ਘੁੰਮੋ ਆਹ ਸਭ ਤੋਂ ਸੋਹਣਾ ਦੇਸ਼

ਨਵੀਂ ਦਿੱਲੀ: ਫਰਵਰੀ 2026 ਦੇ ਤਾਜ਼ਾ ‘ਹੈਂਨਲੇ ਪਾਸਪੋਰਟ ਇੰਡੈਕਸ’ ਦੇ ਅੰਕੜਿਆਂ ਅਨੁਸਾਰ ਭਾਰਤੀ ਨਾਗਰਿਕਾਂ ਲਈ ਵਿਦੇਸ਼ੀ ਯਾਤਰਾ ਹੁਣ ਹੋਰ ਵੀ ਸੁਖਾਲੀ ਹੋ ਗਈ ਹੈ। ਭਾਰਤੀ ਪਾਸਪੋਰਟ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਦੇ ਹੋਏ 75ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਸੁਧਾਰ ਸਦਕਾ ਹੁਣ ਭਾਰਤੀ ਨਾਗਰਿਕ ਦੁਨੀਆ ਦੇ 56 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਂ ‘VISA ON ARRIVAL’ ਦੀ ਸਹੂਲਤ ਨਾਲ ਸਫ਼ਰ ਕਰ ਸਕਦੇ ਹਨ

ਹੁਣ ‘ਦ ਗੈਂਬੀਆ’ ਦੀ ਯਾਤਰਾ ਹੋਈ ਵੀਜ਼ਾ-ਮੁਕਤ
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਅਥਾਰਟੀ (IATA) ਦੇ ਅੰਕੜਿਆਂ ਮੁਤਾਬਕ, ਭਾਰਤੀਆਂ ਲਈ ਵੀਜ਼ਾ-ਮੁਕਤ ਦੇਸ਼ਾਂ ਦੀ ਸੂਚੀ ਵਿੱਚ ਹੁਣ ਪੱਛਮੀ ਅਫਰੀਕਾ ਦਾ ਖੂਬਸੂਰਤ ਦੇਸ਼ ‘ਦ ਗੈਂਬੀਆ’ (The Gambia) ਵੀ ਸ਼ਾਮਲ ਹੋ ਗਿਆ ਹੈ। ਇਸ ਨੂੰ ਅਫਰੀਕਾ ਦਾ ‘ਸਮਾਈਲਿੰਗ ਕੋਸਟ’ (Smiling Coast) ਵੀ ਕਿਹਾ ਜਾਂਦਾ ਹੈ।

ਕਿਉਂ ਖਾਸ ਹੈ ‘ਦ ਗੈਂਬੀਆ’?
ਜੇਕਰ ਤੁਸੀਂ ਕੁਦਰਤ ਅਤੇ ਜੰਗਲੀ ਜੀਵ ਪ੍ਰੇਮੀ ਹੋ, ਤਾਂ ਇਹ ਦੇਸ਼ ਤੁਹਾਡੇ ਲਈ ਸਵਰਗ ਤੋਂ ਘੱਟ ਨਹੀਂ ਹੈ। ਇਹ ਦੇਸ਼ ਆਪਣੀ ਸਾਹਿਲ ਰੇਖਾ, ਅਮੀਰ ਇਤਿਹਾਸ ਅਤੇ ਸ਼ਾਨਦਾਰ ਜੰਗਲੀ ਜੀਵਨ ਲਈ ਜਾਣਿਆ ਜਾਂਦਾ ਹੈ।

ਦੇਖਣਯੋਗ ਮੁੱਖ ਥਾਵਾਂ:

ਸੁੰਦਰ ਬੀਚ: ਸੇਨੇਗੈਂਬੀਆ ਅਤੇ ਕੋਟੂ ਬੀਚ ‘ਤੇ ਤੁਸੀਂ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਮਾਣ ਸਕਦੇ ਹੋ।

ਕੁਦਰਤੀ ਨਜ਼ਾਰੇ: ਅਬੂਕੋ ਨੇਚਰ ਰਿਜ਼ਰਵ ਅਤੇ ਬਿਜੀਲੋ ਫੋਰੈਸਟ ਪਾਰਕ ਵਿੱਚ ਤੁਸੀਂ ਜੰਗਲ ਸਫਾਰੀ ਦਾ ਅਨੁਭਵ ਕਰ ਸਕਦੇ ਹੋ।

ਇਤਿਹਾਸਕ ਸਥਾਨ: UNESCO ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ‘ਵਾਸੂ ਸਟੋਨ ਸਰਕਲ’ ਅਤੇ ‘ਫੋਰਟ ਜੇਮਸ ਆਈਲੈਂਡ’ ਦੇਸ਼ ਦੇ ਅਮੀਰ ਸੱਭਿਆਚਾਰ ਦੀ ਗਵਾਹੀ ਭਰਦੇ ਹਨ।

ਖਰੀਦਦਾਰੀ: ਬੰਜੂਲ ਦੇ ‘ਅਲਬਰਟ ਮਾਰਕੀਟ’ ਤੋਂ ਤੁਸੀਂ ਸਥਾਨਕ ਕਲਾਤਮਕ ਚੀਜ਼ਾਂ ਅਤੇ ਕੱਪੜੇ ਖਰੀਦ ਸਕਦੇ ਹੋ

ਯਾਤਰਾ ਲਈ ਸਭ ਤੋਂ ਵਧੀਆ ਸਮਾਂ
ਨਵੰਬਰ ਤੋਂ ਮਈ: ਇਹ ਸਮਾਂ ਸੈਲਾਨੀਆਂ ਲਈ ਸਭ ਤੋਂ ਉੱਤਮ ਹੈ ਕਿਉਂਕਿ ਮੌਸਮ ਖੁਸ਼ਕ ਅਤੇ ਧੁੱਪ ਵਾਲਾ ਹੁੰਦਾ ਹੈ।

ਜੁਲਾਈ ਤੋਂ ਅਕਤੂਬਰ: ਇਸ ਸਮੇਂ ਦੌਰਾਨ ਇੱਥੇ ਭਾਰੀ ਬਾਰਿਸ਼ ਅਤੇ ਹੁੰਮਸ ਹੁੰਦੀ ਹੈ, ਇਸ ਲਈ ਯਾਤਰਾ ਤੋਂ ਬਚਣਾ ਚਾਹੀਦਾ ਹੈ।

ਉੱਥੇ ਕਿਵੇਂ ਪਹੁੰਚੀਏ?
ਤੁਸੀਂ ਯੂਰਪ (ਖਾਸ ਕਰਕੇ ਯੂਕੇ ਅਤੇ ਬੈਲਜੀਅਮ) ਜਾਂ ਹੋਰ ਅਫਰੀਕੀ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਰਾਹੀਂ ਬੰਜੂਲ ਇੰਟਰਨੈਸ਼ਨਲ ਏਅਰਪੋਰਟ (BJL) ਪਹੁੰਚ ਸਕਦੇ ਹੋ। ਇਸ ਤੋਂ ਇਲਾਵਾ ਸੇਨੇਗਲ ਤੋਂ ਸੜਕ ਰਸਤੇ ਰਾਹੀਂ ਵੀ ਇੱਥੇ ਪਹੁੰਚਿਆ ਜਾ ਸਕਦਾ ਹੈ


ਭਾਰਤੀ ਪਾਸਪੋਰਟ ਦੀ ਵਧਦੀ ਤਾਕਤ ਸੈਲਾਨੀਆਂ ਲਈ ਨਵੇਂ ਰਾਹ ਖੋਲ੍ਹ ਰਹੀ ਹੈ। ਜੇਕਰ ਤੁਸੀਂ ਇਸ ਸਾਲ ਕਿਸੇ ਨਵੀਂ ਅਤੇ ਸ਼ਾਂਤ ਥਾਂ ‘ਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ ‘ਦ ਗੈਂਬੀਆ’ ਤੁਹਾਡੀ ਲਿਸਟ ਵਿੱਚ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ