ਮਜ਼ਦੂਰ ਖਾਤੇ ਵਿੱਚ ਆਏ ਅਰਬਾਂ ਪੈਸੇ, ਇਨਕਮ ਟੈਕਸ ਵਿਭਾਗ ਦਾ ਮਿਲਿਆ ਨੋਟਿਸ

ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦਿਹਾੜੀਦਾਰ ਮਜ਼ਦੂਰ ਦੇ ਬੈਂਕ ਖਾਤੇ ਵਿੱਚ ਅਚਾਨਕ ਅਰਬਾਂ ਰੁਪਏ ਆ ਗਏ। ਇਹ ਰਕਮ 2 ਅਰਬ ਰੁਪਏ ਤੋਂ ਵੱਧ ਸੀ। ਜਿਵੇਂ ਹੀ ਮਜ਼ਦੂਰ ਦੇ ਖਾਤੇ ‘ਚ 2 ਅਰਬ 21 ਕਰੋੜ 30 ਲੱਖ ਰੁਪਏ ਪਹੁੰਚੇ ਤਾਂ ਉਨ੍ਹਾਂ ਨੂੰ ਅਚਾਨਕ ਇਨਕਮ ਟੈਕਸ ਵਿਭਾਗ ਦਾ ਨੋਟਿਸ ਮਿਲਿਆ।

ਸ਼ਿਵ ਪ੍ਰਸਾਦ ਜੋ ਕਿ ਬਸਤੀ ਜ਼ਿਲੇ ਦੇ ਲਾਲਗੰਜ ਥਾਣਾ ਖੇਤਰ ਦੇ ਬਟਾਨੀਆ ਪਿੰਡ ਦਾ ਰਹਿਣ ਵਾਲਾ ਹੈ। ਸ਼ਿਵ ਪ੍ਰਸਾਦ ਨਿਸ਼ਾਦ ਨੇ ਕਿਹਾ, ‘‘ਮੈਂ ਮਜ਼ਦੂਰ ਵਜੋਂ ਕੰਮ ਕਰਦਾ ਹਾਂ। ਮੈਨੂੰ ਇੱਕ ਵੱਡੀ ਰਕਮ ਦਾ ਇਨਕਮ ਟੈਕਸ ਨੋਟਿਸ ਮਿਲਿਆ ਹੈ, ਜਿਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।

Tags :