ਦੋ ਭੈਣਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕਸ਼ੀ, ਮਿਲਿਆ ਸੁਸਾਇਡ ਨੋਟ

ਫਤਿਹਾਬਾਦ ਦੇ ਪਿੰਡ ਢੰਡ ‘ਚ ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਦੀਆਂ ਦੋ ਭੈਣਾਂ ਵੱਲੋ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀਆਂ ਨੂੰ ਸਕੂਲ ਵਿੱਚੋ ਸਟੱਡੀ ਟੈਬ ਮਿਲਿਆ ਸੀ, ਜਿਸਤੋ ਬਾਅਦ ਲੜਕੀ ਦੀ ਸਹੇਲੀ ਨੇ ਟੈਬ ਦੀ ਦੁਰਵਰਤੋਂ ਵਰਤੋ ਕੀਤੀ, ਫਿਰ ਫੜ੍ਹੇ ਜਾਣ ‘ਤੇ ਸਕੂਲ ਦੇ ਅਧਿਆਪਕਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਸਜਾ ਦੇ ਦਿੱਤੀ ।

ਲੜਕੀਆਂ ਦੇ ਪਿਤਾ ਨੇ ਸਕੂਲ ਪ੍ਰਬੰਧਕਾਂ ਤੇ ਦੋਸ਼ ਲਗਾਇਆ ਹੈ । ਨਹਿਰ ‘ਚ ਛਾਲ ਮਾਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ, ਜਿਸ ‘ਚ ਸਕੂਲ ਪ੍ਰਬੰਧਕਾਂ ਸਮੇਤ ਕਈ ਅਧਿਆਪਕਾਂ ਅਤੇ ਦੋ ਮੁੰਡਿਆਂ ਦੇ ਵੀ ਨਾਂ ਲਿਖੇ ਹਨ। ਇਸ ਘਟਨਾ ‘ਚ ਸਿਰਸਾ ਨੇੜੇ ਲੰਘਦੀ ਨਹਿਰ ‘ਚੋਂ ਇਕ ਲੜਕੀ ਦੀ ਲਾਸ਼ ਮਿਲੀ ਹੈ ਜਦਕਿ ਦੂਜੀ ਦੀ ਭਾਲ ਜਾਰੀ ਹੈ। ਪੁਲਿਸ ਵੱਲੋ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Tags :