ਪੰਜਾਬ ਵਿੱਚ ਅੰਡੇ ਖਾਣ ਦੇ ਸ਼ੌਕੀਨਾਂ ਲਈ ਇੱਕ ਵੱਡਾ ਖ਼ਬਰ ਆ ਰਹੀ ਆ । ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਲੱਖਾਂ ਨਕਲੀ ਰੰਗੇ ਹੋਏ ਆਂਡਿਆਂ ਦੀ ਵੱਡੀ ਬਰਾਮਦਗੀ ਨੇ ਪੂਰੇ ਉੱਤਰੀ ਭਾਰਤ ਵਿੱਚ ਵੇਚੇ ਜਾ ਰਹੇ “ਦੇਸੀ” ਅੰਡਿਆਂ ਦੀ ਪ੍ਰਮਾਣਿਕਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਕਾਰਵਾਈ ਤੋਂ ਬਾਅਦ, ਪੰਜਾਬ ਵਿੱਚ ਵੀ ਲੋਕਾਂ ਵਿੱਚ ਇਹ ਡਰ ਪੈਦਾ ਹੋ ਗਿਆ ਹੈ ਕਿ ਚਿੱਟੇ ਫਾਰਮ ਵਾਲੇ (ਬ੍ਰਾਇਲਰ) ਆਂਡਿਆਂ ਨੂੰ ਗੈਰ-ਸਿਹਤਮੰਦ ਤਰੀਕੇ ਨਾਲ ਰੰਗ ਕੇ ਮਹਿੰਗੇ ਭਾਅ “ਦੇਸੀ” ਵਜੋਂ ਵੇਚਿਆ ਜਾ ਰਿਹਾ ਹੈ
ਸਿਹਤ ਲਈ ਚਿੰਤਾ
ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਹ ਨਕਲੀ ਰੰਗ, ਜੋ ਆਮ ਤੌਰ ‘ਤੇ ਉਦਯੋਗਿਕ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ, ਜੇਕਰ ਮਨੁੱਖੀ ਖਪਤ ਵਿੱਚ ਆਉਣ ਤਾਂ ਪੇਟ ਦੀਆਂ ਸਮੱਸਿਆਵਾਂ, ਐਲਰਜੀ ਅਤੇ ਲੰਬੇ ਸਮੇਂ ਵਿੱਚ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ
ਸ਼ੱਕ ਦੇ ਮੁੱਖ ਆਧਾਰ :
ਸਤ੍ਹਾ ਅਤੇ ਮੋਟਾਈ: ਦੇਸੀ ਆਂਡਿਆਂ ਨੂੰ ਆਮ ਤੌਰ ‘ਤੇ ਥੋੜ੍ਹਾ ਜਿਹਾ ਖੁਰਦਰਾ ਅਤੇ ਕੁਦਰਤੀ ਸਤ੍ਹਾ ਵਾਲਾ ਮੰਨਿਆ ਜਾਂਦਾ ਹੈ।
ਅਸਮਾਨ ਰੰਗ: ਕੁਝ ਦੁਕਾਨਾਂ ‘ਤੇ ਦੇਖੇ ਗਏ ਆਂਡਿਆਂ ‘ਤੇ ਬਹੁਤ ਜ਼ਿਆਦਾ ਚਮਕ ਜਾਂ ਅਸਮਾਨ ਰੰਗ ਸ਼ੱਕ ਪੈਦਾ ਕਰ ਰਿਹਾ ਹੈ ਕਿ ਉਹ ਰੰਗੇ ਹੋਏ ਹੋ ਸਕਦੇ ਹਨ
ਅੰਡਾ ਉਤਪਾਦਕਾਂ ‘ਤੇ ਸਵਾਲ
ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਅੰਡਾ ਉਤਪਾਦਕ ਜਾਂ ਵਿਕਰੇਤਾ ਅੰਡਿਆਂ ਨੂੰ ਨਕਲੀ ਢੰਗ ਨਾਲ ਰੰਗਣ ਲਈ ਪੋਲਟਰੀ ਫੀਡ (ਖੁਰਾਕ) ਵਿੱਚ ਗੈਰ-ਪ੍ਰਵਾਨਿਤ ਰੰਗਾਂ ਦੀ ਵਰਤੋਂ ਕਰ ਰਹੇ ਹਨ ਤਾਂ ਜੋ ਉਹਨਾਂ ਦੇ ਅੰਡੇ ‘ਦੇਸੀ’ ਜਾਂ ‘ਉੱਚ ਗੁਣਵੱਤਾ’ ਵਾਲੇ ਦਿਖਾਈ ਦੇਣ
ਕਾਰਵਾਈ ਦੀ ਮੰਗ
ਖੁਰਾਕ ਸੁਰੱਖਿਆ ਵਿਭਾਗ ਨੇ ਲੋਕਾਂ ਨੂੰ ਅਜਿਹੇ ਸ਼ੱਕੀ ਅੰਡੇ ਖਰੀਦਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ ਹੈ ਕਿ ਉਹ ਸੂਬੇ ਭਰ ਵਿੱਚ ਛਾਪੇਮਾਰੀ ਮੁਹਿੰਮ ਸ਼ੁਰੂ ਕਰੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

#eggs #duplicateeggs #punjab #eggsnews #fakeeggs