ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਦੱਸ ਦਈਏ ਕਿ ਜਾਖੜ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।
ਧੀ ਪ੍ਰੇਮੀ ਨਾਲ ਮਿਲ ਮਾਪਿਆਂ ਨੂੰ ਬੰਧਕ ਬਣਾ ਘਰ ਦੀ ਲੁੱਟ ਕਰ ਹੋਏ ਸੀ ਫਰਾਰ, 2 ਸਾਲ ਬਾਅਦ ਪੁਲਿਸ ਨੇ ਕੀਤੇ ਗਿ੍ਰਫਤਾਰ
ਰਾਜਸਥਾਨ ਪੁਲਿਸ ਨੇ ਇੱਕ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਜੋੜਾ ਕਰੀਬ ਦੋ ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਲੁੱਟ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਜੋੜੇ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗਿ੍ਰਫਤਾਰ ਕੀਤਾ ਹੈ ਜੋ ਕਿ ਤੰਗ ਗਲੀਆਂ ਵਿੱਚ ਸਥਿਤ ਬਸਤੀ ਵਿੱਚ ਰਹਿ ਰਿਹਾ ਸੀ। ਮਾਮਲਾ ਝੁੰਝੁਨੂ ਜਿਲ੍ਹੇ ਦੇ ਨਵਲਗੜ੍ਹ ਥਾਣਾ ਖੇਤਰ ਦਾ ਹੈ। ਫੜੀ ਗਈ ਲੜਕੀ ਪ੍ਰਿਅੰਕਾ ਨਵਲਗੜ੍ਹ ਥਾਣਾ ਖੇਤਰ ਦੇ ਦੁਰਜਨਪੁਰਾ (ਢਾਕਾ ਕੀ ਢਾਣੀ) ਦੀ ਰਹਿਣ ਵਾਲੀ ਹੈ। ਉਸ ਦਾ ਪ੍ਰੇਮੀ ਬਲਵੰਤ ਸਵਾਮੀ ਉਰਫ ਬੱਲੂ ਸਵਾਮੀਪੁਰਾ ਦਾ ਰਹਿਣ ਵਾਲਾ ਹੈ। ਬੱਲੂ ‘ਤੇ ਤਿੰਨ ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ। ਨਵਲਗੜ੍ਹ ਥਾਣਾ ਮੁਖੀ ਵਿਨੋਦ ਸਾਂਖਲਾ ਨੇ ਦੱਸਿਆ ਕਿ ਮਾਮਲਾ ਦੋ ਸਾਲ ਪੁਰਾਣਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਗਜਾਨੰਦ ਮੀਲ ਵਾਸੀ ਦੁਰਜਨਪੁਰਾ ਨੇ ਰਿਪੋਰਟ ਦਿੱਤੀ ਸੀ ਕਿ ਬਲਵੰਤ ਅਤੇ ਉਸ ਦੇ ਤਿੰਨ ਸਾਥੀਆਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਜਦਕਿ ਉਸ ਦੀ ਪਤਨੀ ਇੱਕ ਕਮਰੇ ਵਿੱਚ ਬੰਦ ਸੀ। ਬਾਅਦ ‘ਚ ਉਸ ਦੇ ਘਰੋਂ ਲੁੱਟ-ਖੋਹ ਕਰਨ ਤੋਂ ਬਾਅਦ ਉਸ ਦੀ ਬੇਟੀ ਪ੍ਰਿਅੰਕਾ ਨਾਲ ਫਰਾਰ ਹੋ ਗਿਆ। ਮੁਲਜ਼ਮਾਂ ਨੇ ਉਸ ਦੇ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ 4.5 ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਤੋਂ ਇਲਾਵਾ ਤਿੰਨ ਮੋਬਾਈਲ ਵੀ ਲੈ ਗਏ ਸਨ। ਪੁਲਿਸ ਨੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਸੱਤ ਮੁਲਜ਼ਮਾਂ ਨੂੰ ਵਾਰਦਾਤ ਦੇ ਦੂਜੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ। ਪਰ ਬਲਵੰਤ ਅਤੇ ਪ੍ਰਿਅੰਕਾ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ

