ਕਪੂਰਥਲਾ ਦੇ ਇਕ ਨੌਜਵਾਨ ਦੀ ਆਸਟੇ੍ਰਲੀਆ ਚ’ ਸੜਕ ਹਾਦਸੇ ‘ਚ ਹੋਈ ਮੌਤ

ਕਪੂਰਥਲਾ ਦੇ ਮੁਹੱਲਾ ਪਟੇਲ ਨਗਰ ਕਲੋਨੀ ਵਾਸੀ 1 ਨੌਜਵਾਨ ਰਮਨਦੀਪ ਘੁੰਮਣ ਦੀ ਅਸਟਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਕਾਰਨ ਪਟੇਲ ਨਗਰ ਕਲੋਨੀ ਵਿਚ ਸੋਗ ਦੀ ਲਹਿਰ ਫੈਲ ਗਈ | ਮਿ੍ਤਕ ਰਮਨਦੀਪ ਘੁੰਮਣ ਦੇ ਭਰਾ ਪ੍ਰਭ ਘੁੰਮਣ ਨੇ ਫ਼ੋਨ ‘ਤੇ ਦੱਸਿਆ ਕਿ ਉਸਦਾ ਵੱਡਾ ਭਰਾ ਪਿਛਲੇ 10-12 ਸਾਲਾਂ ਤੋਂ ਆਸਟੇ੍ਰਲੀਆ ਵਿਚ ਹੀ ਪੱਕੇ ਤੌਰ ‘ਤੇ ਰਹਿ ਰਿਹਾ ਸੀ | ਜਿਸਦੀ ਬੀਤੀ ਰਾਤ ਉਸਦੇ ਕਾਰ ਨਾਲ ਇਕ ਹਾਦਸਾ ਵਾਪਰ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ | ਆਸਟੇ੍ਰਲੀਆ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਮਿ੍ਤਕ ਨੌਜਵਾਨ ਰਮਨਦੀਪ ਘੁੰਮਣ ਦੀ ਤਸਵੀਰ

Tags :