ਉਨ੍ਹਾਂ-ਚੰਡੀਗੜ੍ਹ ਮੁੱਖ ਮਾਰਗ ਤੇ ਹਿਮਾਚਲ ਵੱਲ ਨੂੰ ਜਾ ਰਹੀਆਂ ਦੋ ਕਾਰਾਂ ਦੀ ਹੋ ਗਈ ਭਿਆਨਕ ਟੱਕਰ। ਦੱਸਦੀਏ ਚੰਡੀਗੜ੍ਹ ਤੋਂ ਬਾਬਾ ਬਾਲਕ ਨਾਥ ਜਾ ਰਹੀ ਕਾਰ ਜਦੋਂ ਮੁੜ ਰਹੀ ਸੀ ਤਾਂ ਪਿਛੇ ਤੋਂ ਆ ਰਹੀ ਇਕ ਦੂਸਰੀ ਕਾਰ ਜੋਂ ਨਾਲਾਗੜ੍ਹ ਤੋਂ ਉਨ੍ਹਾਂ ਵੱਲ ਜਾ ਰਹੀ ਸੀ ਆਪਣੇ ਤੋਂ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਦੋ ਪਲਟੀਆਂ ਖਾ ਕੇ ਪਲਟ ਗਈ। ਰਾਹਤ ਦੀ ਗੱਲ ਰਹੀ ਕਿ ਦੋਨੋਂ ਕਾਰਾਂ ਚ’ ਬੈਠੀਆਂ ਸਵਾਰੀਆਂ ਠੀਕ ਹੈ ਤੇ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਲੱਗੀ।
ਸਵੇਰੇ ਉਨ੍ਹਾਂ ਚੰਡੀਗੜ੍ਹ ਮੁੱਖ ਮਾਰਗ ਤੇ ਰੋਪੜ ਵੱਲੋਂ ਆ ਰਹੀਆਂ ਦੋ ਗੱਡੀਆਂ ਨੰਗਲ ਦੇ ਕੋਲ ਆ ਕੇ ਟਕਰਾ ਗਈਆਂ। ਅੱਗੇ ਜਾ ਰਿਹਾ ਕਾਰ ਚਾਲਕ ਪੰਡਿਤ ਦਿਨੇਸ਼ ਕੁਮਾਰ ਚੰਡੀਗੜ੍ਹ ਤੋਂ ਬਾਬਾ ਬਾਲਕ ਨਾਥ ਵੱਲ ਜਾ ਰਿਹਾ ਸੀ ਤੇ ਪਿਛਲੀ ਕਾਰ ਜੋ ਕਿ ਨਾਲਾਗੜ੍ਹ ਤੋਂ ਹਰਬੰਸ ਲਾਲ ਦੋ ਬੇਟੀਆਂ ਦੇ ਨਾਲ ਊਨਾ ਵੱਲ ਜਾ ਰਹੀ ਸੀ ਅੱਗੇ ਜਾ ਰਹੀ ਕਾਰ ਜਦੋਂ ਨੰਗਲ ਦੇ ਕੋਲ ਮੋੜ ਮੁੜ ਰਹੇ ਸੀ ਤਾਂ ਪਿੱਛੇ ਦੀ ਆ ਰਹੀ ਕਾਰ ਨੇ ਅੱਗੇ ਜਾ ਰਹੀ ਕਾਰ ਜੋ ਕਿ ਮੁੜ ਰਹੀ ਸੀ ਉਸ ਨੂੰ ਪਿੱਛੇ ਚੀ ਟੱਕਰ ਮਾਰ ਦਿੱਤੀ ਤੇ ਕਾਰ ਪਲਟ ਗਈ ਤੇ ਪੁੱਠੀ ਹੋਈ ਕਾਰ ਵਿਚੋਂ ਕਾਰ ਚਾਲਕ ਇਕੱਲਾ ਹੀ ਸੀ ਤੇ ਆਪ ਹੀ ਕਾਰ ਦੇ ਵਿੱਚੋਂ ਬਾਹਰ ਨਿਕਲ ਆਇਆ। ਹਾਲਾਂਕਿ ਇਸ ਕਾਰਾ ਦੀ ਟੱਕਰ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਸ ਘਟਨਾ ਦੇ ਮੌਕੇ ਤੇ ਖੜ੍ਹੇ ਲੋਕਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨੰਗਲ ਦੇ ਵਿਚ ਟ੍ਰੈਫਿਕ ਦੀ ਸਮੱਸਿਆਂ ਦਾ ਕੋਈ ਹੱਲ ਨਹੀਂ ਹੋ ਰਿਹਾ। ਇਹ ਹਾਦਸਾ ਵੀ ਇਸੀ ਕਰਕੇ ਹੋਇਆ ਹੈ। ਕਿਉਂਕਿ ਫਲਾਈਓਵਰ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਹੋ ਰਿਹਾ। ਜਿਸ ਕਰਕੇ ਨੰਗਲ ਡੈਮ ਦੇ ਉਪਰ ਲਗਾਤਾਰ ਜਾਮ ਲੱਗਿਆ ਰਹਿੰਦਾ ਹੈ। ਚੰਡੀਗੜ੍ਹ ਤੋਂ ਆ ਰਹੀ ਟ੍ਰੈਫਿਕ ਨੰਗਲ ਪਹੁੰਚਦੀ ਹੈ ਤਾਂ ਅਕਸਰ ਇਸ ਪੁਆਇੰਟ ਤੇ ਆ ਕੇ ਦੂਸਰੇ ਪਾਸੇ ਨੂੰ ਗੱਡੀ ਨੂੰ ਮੋੜ ਦਿਆਂ ਹੋਇਆ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹੈਂ।ਲਗਾਤਾਰ ਹੁੰਦੇ ਜਾ ਰਹੇ ਹਨ।