ਬਲਤੇਜ ਪੰਨੂ ਦਾ CM ਨਾਇਬ ਸੈਣੀ ’ਤੇ ਤਿੱਖਾ ਹਮਲਾ, ਕਿਹਾ- ਪੰਜਾਬ ਦੀ ਸਿਆਸਤ ਤੋਂ ਸਮਾਂ ਮਿਲੇ ਤਾਂ ਹਰਿਆਣਾ ਦਾ ਹਾਲ ਵੀ ਦੇਖੋ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਬਲਤੇਜ ਸਿੰਘ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ’ਤੇ ਸੂਬੇ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਕਰਦਿਆਂ ਹਰਿਆਣਾ ਦੀ ਮੌਜੂਦਾ ਹਾਲਤ ’ਤੇ ਸਵਾਲ ਖੜ੍ਹੇ ਕੀਤੇ ਹਨ

ਬਲਤੇਜ ਪੰਨੂ ਨੇ ਲਿਖਿਆ, “ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਜੀ, ਪੰਜਾਬ ਦੀ ਸਿਆਸਤ ਤੋਂ ਸਮਾਂ ਮਿਲੇ ਤਾਂ ਕਦੇ ਹਰਿਆਣਾ ਦਾ ਹਾਲ ਵੀ ਜਾਣ ਲਵੋ। ਕੀ ਹਾਲ ਬਣਾ ਦਿੱਤਾ ਹੈ ਤੁਸੀਂ ਹਰਿਆਣਾ ਦਾ, ਹਰ ਪਾਸੇ ਗੰਦਗੀ ਹੀ ਫੈਲੀ ਹੋਈ ਹੈ।”

ਉਨ੍ਹਾਂ ਨੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਹਰਿਆਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੀ ਟਿੱਪਣੀ ਕੀਤੀ ਅਤੇ ਮੁੱਖ ਮੰਤਰੀ ਤੋਂ ਸੂਬੇ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ

ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੰਜਾਬ ਅਤੇ ਹਰਿਆਣਾ ਦੀ ਰਾਜਨੀਤੀ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੈ। ਹਾਲਾਂਕਿ, ਹਰਿਆਣਾ ਸਰਕਾਰ ਵੱਲੋਂ ਇਸ ਬਿਆਨ ’ਤੇ ਅਜੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ