ਬੰਗਾ ਗੋਲੀਕਾਂਡ: ਮੌਤ ਨਾਲ ਜੰਗ ਹਾਰਿਆ ਇੱਕ ਹੋਰ ਨੌਜਵਾਨ, ਇਲਾਜ ਦੌਰਾਨ ਹਨੀ ਬੱਲ ਦੀ ਹੋਈ ਮੌਤ

ਨਵਾਂਸ਼ਹਿਰ: ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਬੰਗਾ ਬੱਸ ਸਟੈਂਡ ਨੇੜੇ ਵਾਪਰੇ ਖੂਨੀ ਗੋਲੀਕਾਂਡ ਵਿੱਚ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਹਨੀ ਬੱਲ ਦੀ ਲੰਬੇ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਸ ਵਾਰਦਾਤ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਹਨੀ ਬੱਲ ਉਦੋਂ ਤੋਂ ਹੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ

ਕੀ ਸੀ ਪੂਰਾ ਮਾਮਲਾ?
ਘਟਨਾ ਪਿਛਲੇ ਸਾਲ ਨਵੰਬਰ ਦੀ ਹੈ, ਜਦੋਂ ਬੰਗਾ ਬੱਸ ਸਟੈਂਡ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੂੰ i20 ਹਮਲਾਵਰਾਂ ਨੇ ਘੇਰ ਲਿਆ ਸੀ। ਹਮਲਾਵਰਾਂ ਨੇ ਫ਼ਿਲਮੀ ਅੰਦਾਜ਼ ਵਿੱਚ ਗੱਡੀ ਨੂੰ ਘੇਰਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸੀ

ਪਹਿਲੀ ਮੌਤ: ਇਸ ਹਮਲੇ ਵਿੱਚ ਰਿੰਪਲ ਨਾਮ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ

ਹਨੀ ਬੱਲ ਹੋਇਆ ਸੀ ਜ਼ਖ਼ਮੀ: ਗੱਡੀ ਚਲਾ ਰਿਹਾ ਹਨੀ ਬੱਲ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ

ਇਲਾਕੇ ਵਿੱਚ ਸੋਗ ਦੀ ਲਹਿਰ
ਹਨੀ ਬੱਲ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਜੱਦੀ ਪਿੰਡ ਅਤੇ ਪਰਿਵਾਰ ਵਿੱਚ ਮਾਤਮ ਪਸਰ ਗਿਆ ਹੈ। ਲੰਬੇ ਸਮੇਂ ਤੋਂ ਪਰਿਵਾਰ ਨੂੰ ਉਮੀਦ ਸੀ ਕਿ ਹਨੀ ਠੀਕ ਹੋ ਕੇ ਘਰ ਵਾਪਸ ਪਰਤੇਗਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ

#honeybal #honeybalnews #bangafiringnews #nawanshahrbreakingnews