ਐਤਵਾਰ ਨੂੰ ਅਧਿਆਪਕ ਵਿਦਿਆਰਥਣ ਨੂੰ ਸੂਕਲ ਬੁਲ੍ਹਾ ਕੇ ਕਰਦਾ ਸੀ ਗਤਲ ਕੰਮ, ਵੀਡੀਓ ਵਾਇਰਲ

ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਤੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਗੁਰੂ-ਚੇਲੇ ਦੇ ਰਿਸ਼ਤੇ ਦੀ ਅਟੁੱਟ ਮਰਿਆਦਾ ਨੂੰ ਤਾਰ-ਤਾਰ ਕਰਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਅਧਿਆਪਕ ਆਪਣੀ ਇੱਕ ਨਾਬਾਲਗ ਵਿਦਿਆਰਥਣ ਨਾਲ ਗਲਤ ਹਰਕਤ ਕਰਦਾ ਨਜ਼ਰ ਆ ਰਿਹਾ ਹੈ। ਜਿੱਥੇ ਸਕੂਲ ਬੰਦ ਹੋਣ ਤੋਂ ਬਾਅਦ ਵੀ ਅਧਿਆਪਕ ਇਕ ਵਿਦਿਆਰਥਣ ਨੂੰ ਕਿਤਾਬ ਦੇਣ ਦੇ ਬਹਾਨੇ ਸਕੂਲ ਬੁਲਾ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਅਧਿਆਪਕ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਰੋ-ਰੋ ਕੇ ਨੌਜਵਾਨਾਂ ਤੋਂ ਮਾਫੀ ਮੰਗ ਰਿਹਾ ਹੈ ਅਤੇ ਦੁਬਾਰਾ ਗਲਤੀ ਨਾ ਕਰਨ ਲਈ ਕਹਿ ਰਿਹਾ ਹੈ। ਇਸ ਵੀਡੀਓ ‘ਚ ਵਿਦਿਆਰਥਣ ਦੇ ਫੜੇ ਜਾਣ ‘ਤੇ ਉਸ ਨੇ ਦੱਸਿਆ ਕਿ ਅਧਿਆਪਕ ਨੇ ਉਸ ਨੂੰ ਕਿਤਾਬ ਦੇਣ ਦੇ ਬਹਾਨੇ ਬੁਲਾਇਆ ਸੀ।

Tags :