ਕੈਨੇਡਾ ਦੇ ਟਰਾਂਟੋ ਵਿੱਚ ਪੁਲਿਸ ਨੇ 59 ਸਾਲਾਂ ਬਜੁਗਰ ਦੀ ਮੌਤ ਦਾ ਖੁਲਾਸ਼ਾ ਕੀਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਟਰਾਂਟੋ ਵਿੱਚ 8 ਨਾਬਾਲਿਗ ਲੜਕੀਆਂ ਨੇ ਇਕ ਵਿਅਕਤੀ ਦਾ ਬ਼ਡੀ ਬੇਰਿਹਮੀ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ 17 ਦਸੰਬਰ ਦੀ ਰਾਤ ਨੂੰ 8 ਕੁੜੀਆਂ ਦੇ ਇੱਕ ਸਮੂਹ ਨੇ 59 ਸਾਲਾ ਕੇਨ ਲੀ ਦੀ ਕੁੱਟਮਾਰ ਕਰਨ ਤੋਂ ਬਾਅਦ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਸਪਤਾਲ ‘ਚ ਇਲਾਜ ਦੌਰਾਨ ਲੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸਾਰੀਆਂ ਅੱਠ ਲੜਕੀਆਂ ਨਾਬਾਲਗ ਹਨ। ਜਿਸ ਵਿੱਚ ਤਿੰਨ ਲੜਕੀਆਂ 13 ਸਾਲ, ਤਿੰਨ 14 ਸਾਲ ਅਤੇ ਦੋ ਲੜਕੀਆਂ 16 ਸਾਲ ਦੀਆਂ ਹਨ। ਦੱਸਿਆ ਗਿਆ ਕਿ ਇਹ ਕੁੜੀਆਂ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਮਿਲੀਆਂ ਸਨ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਘਰ ਹਨ। ਦੀ ਪੁਲਿਸ ਨੇ ਅੰਸ਼ਾਕਾ ਜਤਾਈ ਕਿ ਨਾਬਾਲਿਗ ਲਡ਼ਕੀਆ ਨੇ ਬਜੁਰਗ ਦਾ ਕਤਲ ਸ਼ਰਾਬ ਦੇ ਕਰਕੇ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
