ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਹੁਣ ਅਧਿਕਾਰਤ ਵੈੱਬਸਾਈਟਾਂ ਤੋਂ ਇਲਾਵਾ ਡੀਜੀਲੌਕਰ (DigiLocker) ਰਾਹੀਂ ਵੀ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ।
ਵਿਦਿਆਰਥੀ ਆਪਣੇ ਮਾਰਕਸ ਦੇਖਣ ਲਈ ਡੀਜੀਲੌਕਰ ਪੋਰਟਲ ‘ਤੇ ਜਾ ਸਕਦੇ ਹਨ। ਇੱਥੇ ਤੁਹਾਨੂੰ ਆਪਣਾ ਰੋਲ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਦਰਜ ਕਰਨੀ ਹੋਵੇਗੀ, ਜਿਸ ਤੋਂ ਬਾਅਦ ਤੁਹਾਡੀ ਮਾਰਕਸ਼ੀਟ ਸਕ੍ਰੀਨ ‘ਤੇ ਆ ਜਾਵੇਗੀ।
ਬੋਰਡ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਇਸ ਸਾਲ 10ਵੀਂ ਜਮਾਤ ਦਾ ਕੁੱਲ ਨਤੀਜਾ 96.78% ਰਿਹਾ ਹੈ। ਇਸ ਕੁੱਲ ਪਾਸ ਫੀਸਦੀ ਵਿੱਚ ਮੁੱਖ ਬੋਰਡ ਪ੍ਰੀਖਿਆ ਅਤੇ ਦੂਜੀ ਬੋਰਡ ਪ੍ਰੀਖਿਆ, ਦੋਵਾਂ ਦੇ ਨਤੀਜਿਆਂ ਨੂੰ ਸ਼ਾਮਲ ਕੀਤਾ ਗਿਆ ਹੈ।