ਰੌਦੇਂ ਬੱਚੇ ਨੂੰ ਸ਼ਾਂਤ ਕਰਵਾਉਣ ਲਈ ਮਾਂ ਨੇ ਪਿਲਾਈ ਸ਼ਰਾਬ, ਗ੍ਰਿਫਤਾਰ

ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਦਾ ਹੈ, ਪੁਲਿਸ ਨੇ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ‘ਤੇ ਬੱਚੇ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ਲੱਗੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 37 ਸਾਲ ਦੀ ਆਨੇਸਟੀ ਡੇ ਲਾ ਟੋਰੇ ਨੇ ਆਪਣੇ 7 ਹਫਤੇ ਦੇ ਬੱਚੇ ਨੂੰ ਦੁੱਧ ਦੀ ਬਜਾਏ ਬੋਤਲ ‘ਚ ਸ਼ਰਾਬ ਦਿੱਤੀ, ਤਾਂ ਕਿ ਉਹ ਸ਼ਾਂਤ ਰਹੇ।

ਉਹ ਜਾਣਦੀ ਸੀ ਕਿ ਸ਼ਰਾਬ ਪੀ ਕੇ ਬੱਚਾ ਸ਼ਾਂਤ ਹੋ ਜਾਵੇਗਾ। ਪਰ ਇਹ ਉਸ ਦੀ ਜ਼ਿੰਦਗੀ ਨਾਲ ਖੇਡਣ ਵਰਗਾ ਹੈ। ਪੁਲਿਸ ਨੇ ਕਿਹਾ ਜਦੋਂ ਅਧਿਕਾਰੀ ਪਹੁੰਚੇ ਤਾਂ ਪਤਾ ਲੱਗਾ ਕਿ ਬੱਚਾ ਨਸ਼ੇ ‘ਚ ਸੀ। ਉਸ ਦੀ ਮਾਂ ਨੂੰ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ। ਜਲਦ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Tags :