CM ਮਾਨ ਨੇ ਲਾਡਲੀ ਧੀ ਦਾ ਨਾਂ ਰੱਖਿਆ ਨਿਆਮਤ ਕੌਰ

ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ ਅਤੇ ਮਾਨ ਪਰਿਵਾਰ ਵੱਲੋ ਨਵਜੰਮੀ ਧੀ ਦਾ ਨਾਂ ਰੱਖ ਲਿਆ ਗਿਆ ਹੈ। ਉਨ੍ਹਾਂ ਨੇ ਧੀ ਦਾ ਨਾਂ ਨਿਆਮਤ ਕੌਰ ਮਾਨ ਰੱਖਿਆ ਹੈ। ਨਾਲ ਹੀ ਉਨ੍ਹਾਂ ਨੇ ਇਸਦਾ ਮਤਲਬ ਵੀ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਨਿਆਮਤ ਦਾ ਮਤਲਬ ਹੈ ਦਾਤ, ਬਖਸ਼ਿਸ਼ ਤੇ ਇਹ ਆਪਣੇ ਭਾਗ ਆਪ ਬਣਾਏਗੀ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਧੀ ਨਿਆਮਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਦੋਵੇਂ ਪਰਿਵਾਰ ਸਣੇ ਸੀਐੱਮ ਰਿਹਾਇਸ਼ ‘ਤੇ ਪਹੁੰਚੇ ਹਨ।

Tags :