ਮਾਨਸਾ ਸਰਕਾਰੀ ਦੇ ਹਸਪਤਾਲ ਤੋੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਹਸਪਤਾਲ ਦੇ ਡਾਕਟਰਾ ਦੇ ਕਹਿਣ ਤੇ ਐਬੂਲੈਂਸ ਡਰਾਈਵਰ ਵੱਲੋ ਦਾਖਿਲ ਹੋਏ ਦੋ ਮਰੀਜ਼ਾ ਨੂੰ ਅਣਪਛਾਤੀ ਥਾਂ ਤੇ ਸੁੱਟ ਦਿੱਤਾ ਗਿਆ, ਜਿੱਥੇ ਕਿ ਇੱਕ ਮਰੀਜ਼ ਦੀ ਮੌਤ ਹੋ ਗਈ ਜਦਿਕ ਦੂਜੇ ਮਰੀਜ਼ ਨੂੰ ਕਬਰਾਂ ਦੇ ਸਾਹਮਣੇ ਚੁੱਕ ਦੁਬਾਰਾ ਮਾਨਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਹਸਪਤਾਲ ਦੀ ਇਸ ਹਰਕਤ ਉਤੇ ਸਮਾਜ ਸੇਵੀ ਲੋਕਾਂ ਵੱਲੋਂ ਜ਼ਿੰਮੇਵਾਰ ਲੋਕਾਂ ਉਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ ਸੀਐਮਓ ਮਾਨਸਾ ਨੇ ਜਾਂਚ ਦੀ ਗੱਲ ਕਹੀ ਹੈ।
