CM ਮਾਨ ਦਾ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ: ਕਿਹਾ, ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਨਾਉਣਾ ਹੈ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਨਕੋਦਰ ਵਿਚ 283 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਜੱਚਾ-ਬੱਚਾ ਹਸਪਤਾਲ ਦੇ ਉਦਘਾਟਨ ਸਣੇ ਕਈ ਹੋਰ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਮਜ਼ਦੂਰ ਤਰੱਕੀ ਕਰੇਗਾ ਤਾਂ ਕਿਸਾਨ ਤਰੱਕੀ ਕਰੇਗਾ ਤੇ ਜੇ ਕਿਸਾਨ ਤਰੱਕੀ ਕਰੇਗਾ ਤਾਂ ਦੁਕਾਨਦਾਰ ਤਰੱਕੀ ਕਰੇਗਾ ਤੇ ਸਮਾਜ ਤਰੱਕੀ ਕਰੇਗਾ।

Tags :