ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ ਜਲਦ ਹੀ ਸਰਹੱਦੀ ਖੇਤਰ ‘ਤੇ ਤਾਰੋਂ ਪਾਰ ਖੇਤੀ ਦੀ ਜ਼ਮੀਨ ਦਾ ਦਾਇਰਾ ਘਟਾ ਸਕਦੀ ਹੈ, ਜਿਸ ਪਿੱਛੋਂ ਕਿਸਾਨ ਬੀਐਸਐਫ਼ ਦੀ ਨਿਗਰਾਨੀ ਤੋਂ ਬਿਨਾਂ ਵੀ ਖੇਤੀ ਕਰ ਸਕਣਗੇ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸ਼ਨੀਵਾਰ ਮੀਟਿੰਗ ਕਰਨ ਉਪਰੰਤ ਦਿੱਤੀ।
